2 ਇਤਿਹਾਸ 33

ਤਾਂ ਯਾਹਵੇਹ ਨੇ ਅੱਸ਼ੂਰ ਦੇ ਰਾਜੇ ਦੇ ਸੈਨਾਪਤੀ ਨੂੰ ਉਹਨਾਂ ਦੇ ਵਿਰੁੱਧ ਲਿਆਂਦਾ, ਜਿਨ੍ਹਾਂ ਨੇ ਮਨੱਸ਼ੇਹ ਨੂੰ ਕੈਦ ਕਰ ਲਿਆ, ਉਸ ਦੇ ਨੱਕ ਵਿੱਚ ਕੁੰਡੀ ਪਾ ਦਿੱਤੀ, ਉਸ ਨੂੰ ਪਿੱਤਲ ਦੇ ਸੰਗਲ ਨਾਲ ਬੰਨ੍ਹ ਕੇ ਬਾਬੇਲ ਨੂੰ ਲੈ ਗਏ।

2 Chronicles 33:11 (UKJV) Wherefore the LORD brought upon them the captains of the host of the king of Assyria, which took Manasseh among the thorns, and bound him with fetters, and carried him to Babylon.

9ਪਰ ਮਨੱਸ਼ੇਹ ਨੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਇਸ ਤਰ੍ਹਾਂ ਕੁਰਾਹੇ ਪਾਇਆ ਕਿ ਉਹਨਾਂ ਨੇ ਉਹਨਾਂ ਕੌਮਾਂ ਨਾਲੋਂ ਵੱਧ ਬੁਰਾਈਆਂ ਕੀਤੀਆਂ ਜਿਨ੍ਹਾਂ ਨੂੰ ਯਾਹਵੇਹ ਨੇ ਇਸਰਾਏਲੀਆਂ ਦੇ ਸਾਹਮਣੇ ਤਬਾਹ ਕੀਤਾ ਸੀ।

10ਯਾਹਵੇਹ ਨੇ ਮਨੱਸ਼ੇਹ ਅਤੇ ਉਸਦੇ ਲੋਕਾਂ ਨਾਲ ਗੱਲ ਕੀਤੀ, ਪਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ।

11ਤਾਂ ਯਾਹਵੇਹ ਨੇ ਅੱਸ਼ੂਰ ਦੇ ਰਾਜੇ ਦੇ ਸੈਨਾਪਤੀ ਨੂੰ ਉਹਨਾਂ ਦੇ ਵਿਰੁੱਧ ਲਿਆਂਦਾ, ਜਿਨ੍ਹਾਂ ਨੇ ਮਨੱਸ਼ੇਹ ਨੂੰ ਕੈਦ ਕਰ ਲਿਆ, ਉਸ ਦੇ ਨੱਕ ਵਿੱਚ ਕੁੰਡੀ ਪਾ ਦਿੱਤੀ, ਉਸ ਨੂੰ ਪਿੱਤਲ ਦੇ ਸੰਗਲ ਨਾਲ ਬੰਨ੍ਹ ਕੇ ਬਾਬੇਲ ਨੂੰ ਲੈ ਗਏ।

12ਆਪਣੀ ਬਿਪਤਾ ਵਿੱਚ ਉਸਨੇ ਆਪਣੇ ਪਰਮੇਸ਼ਵਰ ਦੀ ਕਿਰਪਾ ਦੀ ਮੰਗ ਕੀਤੀ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਅੱਗੇ ਆਪਣੇ ਆਪ ਨੂੰ ਬਹੁਤ ਨਿਮਰ ਕੀਤਾ।

13ਅਤੇ ਜਦੋਂ ਉਸਨੇ ਉਸਨੂੰ ਪ੍ਰਾਰਥਨਾ ਕੀਤੀ, ਯਾਹਵੇਹ ਉਸਦੀ ਬੇਨਤੀ ਤੋਂ ਪ੍ਰਭਾਵਿਤ ਹੋਇਆ ਅਤੇ ਉਸਨੇ ਉਸਦੀ ਬੇਨਤੀ ਸੁਣ ਲਈ; ਇਸ ਲਈ ਉਹ ਉਸਨੂੰ ਯੇਰੂਸ਼ਲੇਮ ਅਤੇ ਉਸਦੇ ਰਾਜ ਵਿੱਚ ਵਾਪਸ ਲੈ ਆਇਆ। ਤਦ ਮਨੱਸ਼ੇਹ ਜਾਣ ਗਿਆ ਕਿ ਯਾਹਵੇਹ ਪਰਮੇਸ਼ਵਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.