2 ਇਤਿਹਾਸ 33

ਮਨੱਸ਼ੇਹ ਦੇ ਰਾਜ ਦੀਆਂ ਹੋਰ ਘਟਨਾਵਾਂ, ਜਿਸ ਵਿੱਚ ਉਸ ਦੇ ਪਰਮੇਸ਼ਵਰ ਨੂੰ ਪ੍ਰਾਰਥਨਾ ਕੀਤੀ ਗਈ ਅਤੇ ਉਹ ਸ਼ਬਦ ਜੋ ਉਸ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਉੱਤੇ ਬੋਲੇ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਵਿੱਚ ਲਿਖੇ ਹੋਏ ਹਨ।

2 Chronicles 33:18 (UKJV) Now the rest of the acts of Manasseh, and his prayer unto his God, and the words of the seers that spoke to him in the name of the LORD God of Israel, behold, they are written in the book of the kings of Israel.

16ਫਿਰ ਉਸ ਨੇ ਯਾਹਵੇਹ ਦੀ ਜਗਵੇਦੀ ਨੂੰ ਮੁੜ ਸਥਾਪਿਤ ਕੀਤਾ ਅਤੇ ਉਸ ਉੱਤੇ ਸੁੱਖ-ਸਾਂਦ ਦੀਆਂ ਭੇਟਾਂ ਅਤੇ ਧੰਨਵਾਦ ਦੀਆਂ ਭੇਟਾਂ ਚੜ੍ਹਾਈਆਂ, ਅਤੇ ਯਹੂਦਾਹ ਨੂੰ ਕਿਹਾ ਕਿ ਉਹ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਦੀ ਸੇਵਾ ਕਰੇ।

17ਫਿਰ ਵੀ, ਲੋਕ ਉੱਚੀਆਂ ਥਾਵਾਂ ਤੇ ਬਲੀਆਂ ਚੜ੍ਹਾਉਂਦੇ ਰਹੇ, ਭਾਵੇਂ ਕਿ ਉਹ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਬਲੀਆਂ ਚੜ੍ਹਾ ਰਹੇ ਸਨ।

18ਮਨੱਸ਼ੇਹ ਦੇ ਰਾਜ ਦੀਆਂ ਹੋਰ ਘਟਨਾਵਾਂ, ਜਿਸ ਵਿੱਚ ਉਸ ਦੇ ਪਰਮੇਸ਼ਵਰ ਨੂੰ ਪ੍ਰਾਰਥਨਾ ਕੀਤੀ ਗਈ ਅਤੇ ਉਹ ਸ਼ਬਦ ਜੋ ਉਸ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਨਾਮ ਉੱਤੇ ਬੋਲੇ, ਉਹ ਇਸਰਾਏਲ ਦੇ ਰਾਜਿਆਂ ਦੇ ਇਤਿਹਾਸ ਵਿੱਚ ਲਿਖੇ ਹੋਏ ਹਨ।

19ਮਨੱਸ਼ੇਹ ਨੇ ਜੋ ਪ੍ਰਾਰਥਨਾਵਾਂ ਕੀਤੀਆਂ, ਅਤੇ ਉਸ ਦੀਆਂ ਪ੍ਰਾਰਥਨਾਵਾਂ ਨੇ ਪਰਮੇਸ਼ਵਰ ਨੂੰ ਕਿਵੇਂ ਪਿਘਲਾ ਦਿੱਤਾ, ਉਸ ਦੇ ਕੀਤੇ ਗਏ ਪਾਪ, ਉਸ ਦਾ ਵਿਸ਼ਵਾਸਘਾਤ, ਉਸ ਦੀਆਂ ਉੱਚੀਆਂ ਥਾਵਾਂ ਉੱਤੇ ਬਣਾਈਆਂ ਜਗਵੇਦੀਆਂ, ਅਸ਼ੇਰਾਹ ਦੇ ਅਸਥਾਨ, ਉੱਕਰੀਆਂ ਮੂਰਤੀਆਂ, ਉਹ ਸਭ ਕੁਝ ਜੋ ਉਸ ਨੇ ਆਪਣੇ ਆਪ ਨੂੰ ਨਿਮਰ ਹੋਣ ਤੋਂ ਪਹਿਲਾਂ ਕੀਤਾ, ਇਨ੍ਹਾਂ ਸਭ ਦਾ ਵਰਣਨ ਹੋਜ਼ਾਈ ਦੀ ਪੋਥੀ ਵਿੱਚ ਦਰਜ ਹੈ।

20ਮਨੱਸ਼ੇਹ ਮਰ ਕੇ ਆਪਣੇ ਪੁਰਖਿਆਂ ਨਾਲ ਗਿਆ ਅਤੇ ਉਸਨੂੰ ਉਸਦੇ ਮਹਿਲ ਵਿੱਚ ਦਫ਼ਨਾਇਆ ਗਿਆ ਅਤੇ ਉਸ ਦਾ ਪੁੱਤਰ ਆਮੋਨ ਉਸਦੇ ਬਾਅਦ ਪਾਤਸ਼ਾਹ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.