2 ਇਤਿਹਾਸ 33

ਪਰ ਆਪਣੇ ਪਿਤਾ ਮਨੱਸ਼ੇਹ ਦੇ ਉਲਟ, ਉਸਨੇ ਆਪਣੇ ਆਪ ਨੂੰ ਯਾਹਵੇਹ ਅੱਗੇ ਨਿਮਰ ਨਹੀਂ ਕੀਤਾ ਅਤੇ ਆਮੋਨ ਨੇ ਆਪਣੇ ਦੋਸ਼ ਨੂੰ ਵਧਾ ਦਿੱਤਾ।

2 Chronicles 33:23 (UKJV) And humbled not himself before the LORD, as Manasseh his father had humbled himself; but Amon trespassed more and more.

21ਆਮੋਨ ਬਾਈਆਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਦੋ ਸਾਲ ਰਾਜ ਕੀਤਾ।

22ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਉਸਦੇ ਪਿਤਾ ਮਨੱਸ਼ੇਹ ਨੇ ਕੀਤੀ ਸੀ। ਆਮੋਨ ਨੇ ਮਨੱਸ਼ੇਹ ਦੀਆਂ ਸਾਰੀਆਂ ਮੂਰਤੀਆਂ ਦੀ ਉਪਾਸਨਾ ਕੀਤੀ ਅਤੇ ਬਲੀਆਂ ਚੜ੍ਹਾਈਆਂ।

23ਪਰ ਆਪਣੇ ਪਿਤਾ ਮਨੱਸ਼ੇਹ ਦੇ ਉਲਟ, ਉਸਨੇ ਆਪਣੇ ਆਪ ਨੂੰ ਯਾਹਵੇਹ ਅੱਗੇ ਨਿਮਰ ਨਹੀਂ ਕੀਤਾ ਅਤੇ ਆਮੋਨ ਨੇ ਆਪਣੇ ਦੋਸ਼ ਨੂੰ ਵਧਾ ਦਿੱਤਾ।

24ਆਮੋਨ ਦੇ ਅਧਿਕਾਰੀਆਂ ਨੇ ਉਸਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸਦੇ ਮਹਿਲ ਵਿੱਚ ਉਸ ਦਾ ਕਤਲ ਕਰਵਾ ਦਿੱਤਾ।

25ਤਦ ਦੇਸ਼ ਦੇ ਲੋਕਾਂ ਨੇ ਉਹਨਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਰਾਜੇ ਆਮੋਨ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਅਤੇ ਉਹਨਾਂ ਨੇ ਉਸ ਦੇ ਪੁੱਤਰ ਯੋਸ਼ੀਯਾਹ ਨੂੰ ਉਸ ਦੀ ਥਾਂ ਤੇ ਰਾਜਾ ਬਣਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.