19ਮਨੱਸ਼ੇਹ ਨੇ ਜੋ ਪ੍ਰਾਰਥਨਾਵਾਂ ਕੀਤੀਆਂ, ਅਤੇ ਉਸ ਦੀਆਂ ਪ੍ਰਾਰਥਨਾਵਾਂ ਨੇ ਪਰਮੇਸ਼ਵਰ ਨੂੰ ਕਿਵੇਂ ਪਿਘਲਾ ਦਿੱਤਾ, ਉਸ ਦੇ ਕੀਤੇ ਗਏ ਪਾਪ, ਉਸ ਦਾ ਵਿਸ਼ਵਾਸਘਾਤ, ਉਸ ਦੀਆਂ ਉੱਚੀਆਂ ਥਾਵਾਂ ਉੱਤੇ ਬਣਾਈਆਂ ਜਗਵੇਦੀਆਂ, ਅਸ਼ੇਰਾਹ ਦੇ ਅਸਥਾਨ, ਉੱਕਰੀਆਂ ਮੂਰਤੀਆਂ, ਉਹ ਸਭ ਕੁਝ ਜੋ ਉਸ ਨੇ ਆਪਣੇ ਆਪ ਨੂੰ ਨਿਮਰ ਹੋਣ ਤੋਂ ਪਹਿਲਾਂ ਕੀਤਾ, ਇਨ੍ਹਾਂ ਸਭ ਦਾ ਵਰਣਨ ਹੋਜ਼ਾਈ ਦੀ ਪੋਥੀ ਵਿੱਚ ਦਰਜ ਹੈ।
20ਮਨੱਸ਼ੇਹ ਮਰ ਕੇ ਆਪਣੇ ਪੁਰਖਿਆਂ ਨਾਲ ਗਿਆ ਅਤੇ ਉਸਨੂੰ ਉਸਦੇ ਮਹਿਲ ਵਿੱਚ ਦਫ਼ਨਾਇਆ ਗਿਆ ਅਤੇ ਉਸ ਦਾ ਪੁੱਤਰ ਆਮੋਨ ਉਸਦੇ ਬਾਅਦ ਪਾਤਸ਼ਾਹ ਬਣਿਆ।
21ਆਮੋਨ ਬਾਈਆਂ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਦੋ ਸਾਲ ਰਾਜ ਕੀਤਾ।
22ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਜਿਵੇਂ ਉਸਦੇ ਪਿਤਾ ਮਨੱਸ਼ੇਹ ਨੇ ਕੀਤੀ ਸੀ। ਆਮੋਨ ਨੇ ਮਨੱਸ਼ੇਹ ਦੀਆਂ ਸਾਰੀਆਂ ਮੂਰਤੀਆਂ ਦੀ ਉਪਾਸਨਾ ਕੀਤੀ ਅਤੇ ਬਲੀਆਂ ਚੜ੍ਹਾਈਆਂ।
23ਪਰ ਆਪਣੇ ਪਿਤਾ ਮਨੱਸ਼ੇਹ ਦੇ ਉਲਟ, ਉਸਨੇ ਆਪਣੇ ਆਪ ਨੂੰ ਯਾਹਵੇਹ ਅੱਗੇ ਨਿਮਰ ਨਹੀਂ ਕੀਤਾ ਅਤੇ ਆਮੋਨ ਨੇ ਆਪਣੇ ਦੋਸ਼ ਨੂੰ ਵਧਾ ਦਿੱਤਾ।