23ਉਸਨੇ ਉਹਨਾਂ ਨੂੰ ਕਿਹਾ, “ਇਸਰਾਏਲ ਦਾ ਯਾਹਵੇਹ ਪਰਮੇਸ਼ਵਰ ਇਹ ਆਖਦਾ ਹੈ ਕਿ ਉਸ ਆਦਮੀ ਨੂੰ ਦੱਸੋ ਜਿਸ ਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ,
24‘ਯਾਹਵੇਹ ਇਹ ਆਖਦਾ ਹੈ ਕਿ ਮੈਂ ਇਸ ਸਥਾਨ ਅਤੇ ਇਸ ਦੇ ਲੋਕਾਂ ਉੱਤੇ ਤਬਾਹੀ ਲਿਆਉਣ ਜਾ ਰਿਹਾ ਹਾਂ, ਉਹ ਸਾਰੇ ਸਰਾਪ ਜੋ ਕਿਤਾਬ ਵਿੱਚ ਲਿਖੇ ਹੋਏ ਹਨ ਜੋ ਯਹੂਦਾਹ ਦੇ ਰਾਜੇ ਦੀ ਹਜ਼ੂਰੀ ਵਿੱਚ ਪੜ੍ਹੇ ਗਏ ਹਨ।
25ਕਿਉਂਕਿ ਉਹਨਾਂ ਨੇ ਮੈਨੂੰ ਤਿਆਗ ਦਿੱਤਾ ਹੈ ਅਤੇ ਹੋਰਨਾਂ ਦੇਵਤਿਆਂ ਅੱਗੇ ਧੂਪ ਧੁਖਾਈ ਹੈ ਅਤੇ ਆਪਣੇ ਹੱਥਾਂ ਦੁਆਰਾ ਬਣਾਈਆਂ ਸਾਰੀਆਂ ਗੱਲਾਂ ਨਾਲ ਮੇਰਾ ਕ੍ਰੋਧ ਭੜਕਾਇਆ ਹੈ, ਇਸ ਲਈ ਮੇਰਾ ਕ੍ਰੋਧ ਇਸ ਸਥਾਨ ਉੱਤੇ ਵਹਾਇਆ ਜਾਵੇਗਾ ਅਤੇ ਬੁਝੇਗਾ ਨਹੀਂ।’
26ਯਹੂਦਾਹ ਦੇ ਰਾਜੇ ਨੂੰ ਦੱਸੋ, ਜਿਸ ਨੇ ਤੁਹਾਨੂੰ ਯਾਹਵੇਹ ਤੋਂ ਪੁੱਛਣ ਲਈ ਭੇਜਿਆ ਸੀ, ‘ਇਸਰਾਏਲ ਦਾ ਪਰਮੇਸ਼ਵਰ, ਉਹਨਾਂ ਗੱਲਾਂ ਬਾਰੇ ਜਿਹੜੀਆਂ ਤੂੰ ਸੁਣੀਆਂ ਹਨ ਇਹ ਆਖਦਾ ਹੈ:
27ਕਿਉਂਕਿ ਤੁਹਾਡਾ ਦਿਲ ਜਵਾਬਦੇਹ ਸੀ ਅਤੇ ਤੁਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਨਿਮਰ ਕੀਤਾ ਜਦੋਂ ਤੁਸੀਂ ਸੁਣਿਆ ਕਿ ਉਸਨੇ ਇਸ ਸਥਾਨ ਅਤੇ ਇਸਦੇ ਲੋਕਾਂ ਦੇ ਵਿਰੁੱਧ ਕੀ ਕਿਹਾ ਹੈ, ਅਤੇ ਕਿਉਂਕਿ ਤੁਸੀਂ ਆਪਣੇ ਆਪ ਨੂੰ ਮੇਰੇ ਅੱਗੇ ਨਿਮਰ ਕੀਤਾ ਅਤੇ ਆਪਣੇ ਬਸਤਰ ਪਾੜੇ ਅਤੇ ਮੇਰੀ ਹਜ਼ੂਰੀ ਵਿੱਚ ਰੋਏ, ਮੈਂ ਤੁਹਾਨੂੰ ਸੁਣਿਆ ਹੈ, ਯਾਹਵੇਹ ਦਾ ਵਾਕ ਹੈ।