2 ਇਤਿਹਾਸ 36

ਉਸ ਨੇ ਰਾਜਾ ਨਬੂਕਦਨੇਜ਼ਰ ਦੇ ਵਿਰੁੱਧ ਵੀ ਬਗਾਵਤ ਕੀਤੀ, ਜਿਸ ਨੇ ਉਸ ਨੂੰ ਪਰਮੇਸ਼ਵਰ ਦੇ ਨਾਂ ਤੇ ਸਹੁੰ ਖਾਣ ਲਈ ਕਿਹਾ ਸੀ। ਉਹ ਕਠੋਰ ਹੋ ਗਿਆ ਅਤੇ ਆਪਣਾ ਦਿਲ ਕਠੋਰ ਹੋ ਗਿਆ ਅਤੇ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਵੱਲ ਮੁੜਿਆ ਨਹੀਂ।

2 Chronicles 36:13 (UKJV) And he also rebelled against king Nebuchadnezzar, who had made him swear by God: but he stiffened his neck, and hardened his heart from turning unto the LORD God of Israel.

11ਸਿਦਕੀਯਾਹ ਇੱਕੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ।

12ਉਸ ਨੇ ਆਪਣੇ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਕੀਤਾ ਅਤੇ ਆਪਣੇ ਆਪ ਨੂੰ ਯਿਰਮਿਯਾਹ ਨਬੀ ਦੇ ਅੱਗੇ ਨਿਮਰ ਨਹੀਂ ਕੀਤਾ, ਜਿਸ ਨੇ ਯਾਹਵੇਹ ਦਾ ਬਚਨ ਬੋਲਿਆ ਸੀ।

13ਉਸ ਨੇ ਰਾਜਾ ਨਬੂਕਦਨੇਜ਼ਰ ਦੇ ਵਿਰੁੱਧ ਵੀ ਬਗਾਵਤ ਕੀਤੀ, ਜਿਸ ਨੇ ਉਸ ਨੂੰ ਪਰਮੇਸ਼ਵਰ ਦੇ ਨਾਂ ਤੇ ਸਹੁੰ ਖਾਣ ਲਈ ਕਿਹਾ ਸੀ। ਉਹ ਕਠੋਰ ਹੋ ਗਿਆ ਅਤੇ ਆਪਣਾ ਦਿਲ ਕਠੋਰ ਹੋ ਗਿਆ ਅਤੇ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਵੱਲ ਮੁੜਿਆ ਨਹੀਂ।

14ਇਸ ਤੋਂ ਇਲਾਵਾ, ਜਾਜਕਾਂ ਦੇ ਸਾਰੇ ਆਗੂ ਅਤੇ ਲੋਕ ਹੋਰ ਵੀ ਬੇਵਫ਼ਾ ਹੁੰਦੇ ਗਏ, ਕੌਮਾਂ ਦੇ ਸਾਰੇ ਘਿਣਾਉਣੇ ਕੰਮਾਂ ਦਾ ਪਾਲਣ ਕਰਦੇ ਹੋਏ ਅਤੇ ਯਾਹਵੇਹ ਦੇ ਮੰਦਰ ਨੂੰ ਅਸ਼ੁੱਧ ਕਰਦੇ ਗਏ ਜਿਸ ਨੂੰ ਉਸ ਨੇ ਯੇਰੂਸ਼ਲੇਮ ਵਿੱਚ ਪਵਿੱਤਰ ਕੀਤਾ ਸੀ।

15ਉਹਨਾਂ ਦੇ ਪੁਰਖਿਆਂ ਦੇ ਪਰਮੇਸ਼ਵਰ ਨੇ ਆਪਣੇ ਦੂਤਾਂ ਰਾਹੀਂ ਉਹਨਾਂ ਨੂੰ ਵਾਰ-ਵਾਰ ਸੰਦੇਸ਼ ਭੇਜਿਆ, ਕਿਉਂਕਿ ਉਹ ਆਪਣੇ ਲੋਕਾਂ ਅਤੇ ਆਪਣੇ ਨਿਵਾਸ ਸਥਾਨ ਉੱਤੇ ਤਰਸ ਕਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.