2 ਇਤਿਹਾਸ 36

ਇਸ ਤੋਂ ਇਲਾਵਾ, ਜਾਜਕਾਂ ਦੇ ਸਾਰੇ ਆਗੂ ਅਤੇ ਲੋਕ ਹੋਰ ਵੀ ਬੇਵਫ਼ਾ ਹੁੰਦੇ ਗਏ, ਕੌਮਾਂ ਦੇ ਸਾਰੇ ਘਿਣਾਉਣੇ ਕੰਮਾਂ ਦਾ ਪਾਲਣ ਕਰਦੇ ਹੋਏ ਅਤੇ ਯਾਹਵੇਹ ਦੇ ਮੰਦਰ ਨੂੰ ਅਸ਼ੁੱਧ ਕਰਦੇ ਗਏ ਜਿਸ ਨੂੰ ਉਸ ਨੇ ਯੇਰੂਸ਼ਲੇਮ ਵਿੱਚ ਪਵਿੱਤਰ ਕੀਤਾ ਸੀ।

2 Chronicles 36:14 (UKJV) Moreover all the chief of the priests, and the people, transgressed very much after all the abominations of the heathen; and polluted the house of the LORD which he had hallowed in Jerusalem.

12ਉਸ ਨੇ ਆਪਣੇ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਕੀਤਾ ਅਤੇ ਆਪਣੇ ਆਪ ਨੂੰ ਯਿਰਮਿਯਾਹ ਨਬੀ ਦੇ ਅੱਗੇ ਨਿਮਰ ਨਹੀਂ ਕੀਤਾ, ਜਿਸ ਨੇ ਯਾਹਵੇਹ ਦਾ ਬਚਨ ਬੋਲਿਆ ਸੀ।

13ਉਸ ਨੇ ਰਾਜਾ ਨਬੂਕਦਨੇਜ਼ਰ ਦੇ ਵਿਰੁੱਧ ਵੀ ਬਗਾਵਤ ਕੀਤੀ, ਜਿਸ ਨੇ ਉਸ ਨੂੰ ਪਰਮੇਸ਼ਵਰ ਦੇ ਨਾਂ ਤੇ ਸਹੁੰ ਖਾਣ ਲਈ ਕਿਹਾ ਸੀ। ਉਹ ਕਠੋਰ ਹੋ ਗਿਆ ਅਤੇ ਆਪਣਾ ਦਿਲ ਕਠੋਰ ਹੋ ਗਿਆ ਅਤੇ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਵੱਲ ਮੁੜਿਆ ਨਹੀਂ।

14ਇਸ ਤੋਂ ਇਲਾਵਾ, ਜਾਜਕਾਂ ਦੇ ਸਾਰੇ ਆਗੂ ਅਤੇ ਲੋਕ ਹੋਰ ਵੀ ਬੇਵਫ਼ਾ ਹੁੰਦੇ ਗਏ, ਕੌਮਾਂ ਦੇ ਸਾਰੇ ਘਿਣਾਉਣੇ ਕੰਮਾਂ ਦਾ ਪਾਲਣ ਕਰਦੇ ਹੋਏ ਅਤੇ ਯਾਹਵੇਹ ਦੇ ਮੰਦਰ ਨੂੰ ਅਸ਼ੁੱਧ ਕਰਦੇ ਗਏ ਜਿਸ ਨੂੰ ਉਸ ਨੇ ਯੇਰੂਸ਼ਲੇਮ ਵਿੱਚ ਪਵਿੱਤਰ ਕੀਤਾ ਸੀ।

15ਉਹਨਾਂ ਦੇ ਪੁਰਖਿਆਂ ਦੇ ਪਰਮੇਸ਼ਵਰ ਨੇ ਆਪਣੇ ਦੂਤਾਂ ਰਾਹੀਂ ਉਹਨਾਂ ਨੂੰ ਵਾਰ-ਵਾਰ ਸੰਦੇਸ਼ ਭੇਜਿਆ, ਕਿਉਂਕਿ ਉਹ ਆਪਣੇ ਲੋਕਾਂ ਅਤੇ ਆਪਣੇ ਨਿਵਾਸ ਸਥਾਨ ਉੱਤੇ ਤਰਸ ਕਰਦਾ ਸੀ।

16ਪਰ ਉਹਨਾਂ ਨੇ ਪਰਮੇਸ਼ਵਰ ਦੇ ਸੰਦੇਸ਼ਵਾਹਕਾਂ ਦਾ ਮਜ਼ਾਕ ਉਡਾਇਆ, ਉਸ ਦੇ ਸ਼ਬਦਾਂ ਨੂੰ ਤੁੱਛ ਸਮਝਿਆ ਅਤੇ ਉਸ ਦੇ ਨਬੀਆਂ ਦਾ ਮਜ਼ਾਕ ਉਡਾਇਆ ਜਦੋਂ ਤੱਕ ਕਿ ਯਾਹਵੇਹ ਦਾ ਕ੍ਰੋਧ ਉਸ ਦੇ ਲੋਕਾਂ ਦੇ ਵਿਰੁੱਧ ਭੜਕਿਆ ਅਤੇ ਕੋਈ ਉਪਾਅ ਨਹੀਂ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.