20ਸ਼ੁੱਧ ਸੋਨੇ ਦੇ ਸ਼ਮਾਦਾਨਾਂ ਨੂੰ ਉਹਨਾਂ ਦੇ ਦੀਵਿਆਂ ਦੇ ਨਾਲ ਜੋ ਅੰਦਰਲੇ ਪਵਿੱਤਰ ਅਸਥਾਨ ਦੇ ਸਾਹਮਣੇ ਤਜਵੀਜ਼ ਅਨੁਸਾਰ ਬਲਦੇ ਰਹਿਣ।
21ਸੋਨੇ ਦੇ ਫੁੱਲਾਂ ਦਾ ਕੰਮ ਅਤੇ ਦੀਵੇ ਅਤੇ ਚਿਮਟੇ ਚੋਖੇ ਸੋਨੇ ਦੇ ਸਨ।
22ਸ਼ੁੱਧ ਸੋਨੇ ਦੇ ਅਤੇ ਗੁਲਤਰਸ਼ ਅਤੇ ਛਿੜਕਣ ਵਾਲੇ ਕਟੋਰੇ ਅਰ ਧੂਪਦਾਨ ਖ਼ਾਲਸ ਸੋਨੇ ਦੇ ਸਨ ਅਤੇ ਭਵਨ ਦਾ ਦਰਵਾਜ਼ਾ ਅਤੇ ਉਹ ਦੇ ਅੰਦਰਲੇ ਬੂਹੇ ਜੋ ਅੱਤ ਪਵਿੱਤਰ ਸਥਾਨ ਲਈ ਸਨ ਅਤੇ ਹੈਕਲ ਦੇ ਮੁੱਖ ਹਾਲ ਦੇ ਦਰਵਾਜ਼ਿਆਂ ਲਈ ਸੋਨੇ ਦੀਆਂ ਚੀਥੀਆਂ ਸਨ।