1ਉਸ ਨੇ ਕਾਂਸੀ ਦੀ ਇੱਕ ਜਗਵੇਦੀ ਵੀਹ ਹੱਥ ਲੰਬੀ, ਵੀਹ ਹੱਥ ਚੌੜੀ ਅਤੇ ਦਸ ਹੱਥ ਉੱਚੀ ਬਣਾਈ।
2ਉਸ ਨੇ ਸਾਗਰੀ ਹੌਦ ਬਣਾਇਆ, ਉਹ ਆਕਾਰ ਵਿੱਚ ਗੋਲ ਸੀ, ਇੱਕ ਕਿਨਾਰੇ ਤੋਂ ਕਿਨਾਰੇ ਤੱਕ ਦਸ ਹੱਥ ਅਤੇ ਉੱਚਾ ਪੰਜ ਹੱਥ ਸੀ। ਇਸਦੇ ਆਲੇ-ਦੁਆਲੇ ਨੂੰ ਮਾਪਣ ਲਈ ਤੀਹ ਹੱਥ ਦੀ ਇੱਕ ਰੱਸੀ ਲੱਗੀ ਹੋਈ ਸੀ।
3ਅਤੇ ਉਸ ਦੇ ਕੰਢੇ ਹੇਠਾਂ ਉਹ ਦੇ ਆਲੇ-ਦੁਆਲੇ ਇੱਕ-ਇੱਕ ਹੱਥ ਵਿੱਚ ਦਸ ਬਲਦਾਂ ਦੀਆਂ ਮੂਰਤਾਂ ਉਸ ਪਿੱਤਲ ਦੀ ਹੌਦ ਨੂੰ ਦੁਆਲਿਓਂ ਘੇਰਦੀਆਂ ਸਨ। ਇਹ ਬਲਦ ਦੋ ਕਤਾਰਾਂ ਵਿੱਚ ਉਸ ਦੇ ਨਾਲ ਹੀ ਢਾਲ਼ੇ ਹੋਏ ਸਨ।
4ਸਾਗਰੀ ਹੌਦ ਬਾਰਾਂ ਬਲਦਾਂ ਉੱਤੇ ਖੜ੍ਹਾ ਸੀ, ਤਿੰਨ ਦਾ ਮੂੰਹ ਉੱਤਰ ਵੱਲ, ਤਿੰਨ ਦਾ ਮੂੰਹ ਪੱਛਮ ਵੱਲ, ਤਿੰਨ ਦਾ ਮੂੰਹ ਦੱਖਣ ਵੱਲ ਅਤੇ ਤਿੰਨ ਦਾ ਮੂੰਹ ਪੂਰਬ ਵੱਲ ਸੀ। ਸਾਗਰੀ ਹੌਦ ਉਹਨਾਂ ਦੇ ਸਿਖਰ ਉੱਤੇ ਟਿਕਿਆਂ ਹੋਇਆ ਸੀ, ਅਤੇ ਉਹਨਾਂ ਦਾ ਪਿਛਲਾ ਸਥਾਨ ਕੇਂਦਰ ਵੱਲ ਸੀ।
5ਅਤੇ ਉਸ ਦੀ ਮੋਟਾਈ ਲਗਭਗ ਇੱਕ ਚੱਪਾ ਸੀ ਅਤੇ ਉਹ ਦਾ ਕਿਨਾਰਾ ਕਟੋਰੇ ਦੇ ਕਿਨਾਰੇ ਵਰਗਾ ਸੀ, ਸੋਸਨ ਦੇ ਫੁੱਲ ਵਰਗਾ ਸੀ ਅਤੇ ਇਸ ਵਿੱਚ 17,500 ਗੈਲਨ ਪਾਣੀ ਸਮਾਉਂਦਾ ਸੀ।