6ਫਿਰ ਉਸ ਨੇ ਧੋਣ ਲਈ ਦਸ ਕਟੋਰੇ ਬਣਾਏ ਅਤੇ ਪੰਜ ਦੱਖਣ ਵੱਲ ਅਤੇ ਪੰਜ ਉੱਤਰ ਵੱਲ ਰੱਖੇ। ਉਹਨਾਂ ਵਿੱਚ ਹੋਮ ਦੀਆਂ ਭੇਟਾਂ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕੁਰਲੀ ਕੀਤਾ ਜਾਂਦਾ ਸੀ, ਪਰ ਜਾਜਕਾਂ ਦੁਆਰਾ ਧੋਣ ਲਈ ਵੱਡੇ ਪਿੱਤਲ ਦਾ ਤਲਾਅਨੁਮੇ ਦੀ ਵਰਤੋਂ ਕੀਤੀ ਜਾਣੀ ਸੀ।
7ਅਤੇ ਉਸ ਨੇ ਸੋਨੇ ਦੇ ਦਸ ਸ਼ਮਾਦਾਨ ਹੁਕਮ ਦੇ ਅਨੁਸਾਰ ਬਣਾਏ ਅਰ ਹੈਕਲ ਵਿੱਚ ਪੰਜ ਸੱਜੇ ਅਰ ਪੰਜ ਖੱਬੇ ਪਾਸੇ ਟਿਕਾ ਦਿੱਤੇ।
8ਉਸ ਨੇ ਦਸ ਮੇਜ਼ਾਂ ਨੂੰ ਬਣਾ ਕੇ ਮੰਦਰ ਵਿੱਚ ਰੱਖ ਦਿੱਤਾ, ਪੰਜ ਦੱਖਣ ਵੱਲ ਅਤੇ ਪੰਜ ਉੱਤਰ ਵੱਲ। ਉਸ ਨੇ ਇੱਕ ਸੌ ਸੋਨੇ ਦੇ ਛਿੜਕਣ ਵਾਲੇ ਕਟੋਰੇ ਵੀ ਬਣਾਏ।
9ਉਸ ਨੇ ਜਾਜਕਾਂ ਦਾ ਵਿਹੜਾ, ਵੱਡਾ ਵਿਹੜਾ ਅਤੇ ਵਿਹੜੇ ਲਈ ਦਰਵਾਜ਼ੇ ਬਣਾਏ ਅਤੇ ਦਰਵਾਜ਼ਿਆਂ ਨੂੰ ਪਿੱਤਲ ਨਾਲ ਮੜ੍ਹਿਆ।
10ਉਸ ਨੇ ਵੱਡੇ ਪਿੱਤਲ ਦੇ ਹੌਦ ਨੂੰ ਦੱਖਣ ਵਾਲੇ ਪਾਸੇ, ਦੱਖਣ-ਪੂਰਬੀ ਕੋਨੇ ਉੱਤੇ ਰੱਖਿਆ।