7ਅਤੇ ਉਸ ਨੇ ਸੋਨੇ ਦੇ ਦਸ ਸ਼ਮਾਦਾਨ ਹੁਕਮ ਦੇ ਅਨੁਸਾਰ ਬਣਾਏ ਅਰ ਹੈਕਲ ਵਿੱਚ ਪੰਜ ਸੱਜੇ ਅਰ ਪੰਜ ਖੱਬੇ ਪਾਸੇ ਟਿਕਾ ਦਿੱਤੇ।
8ਉਸ ਨੇ ਦਸ ਮੇਜ਼ਾਂ ਨੂੰ ਬਣਾ ਕੇ ਮੰਦਰ ਵਿੱਚ ਰੱਖ ਦਿੱਤਾ, ਪੰਜ ਦੱਖਣ ਵੱਲ ਅਤੇ ਪੰਜ ਉੱਤਰ ਵੱਲ। ਉਸ ਨੇ ਇੱਕ ਸੌ ਸੋਨੇ ਦੇ ਛਿੜਕਣ ਵਾਲੇ ਕਟੋਰੇ ਵੀ ਬਣਾਏ।
9ਉਸ ਨੇ ਜਾਜਕਾਂ ਦਾ ਵਿਹੜਾ, ਵੱਡਾ ਵਿਹੜਾ ਅਤੇ ਵਿਹੜੇ ਲਈ ਦਰਵਾਜ਼ੇ ਬਣਾਏ ਅਤੇ ਦਰਵਾਜ਼ਿਆਂ ਨੂੰ ਪਿੱਤਲ ਨਾਲ ਮੜ੍ਹਿਆ।
10ਉਸ ਨੇ ਵੱਡੇ ਪਿੱਤਲ ਦੇ ਹੌਦ ਨੂੰ ਦੱਖਣ ਵਾਲੇ ਪਾਸੇ, ਦੱਖਣ-ਪੂਰਬੀ ਕੋਨੇ ਉੱਤੇ ਰੱਖਿਆ।
11ਅਤੇ ਹੀਰਾਮ ਨੇ ਭਾਂਡੇ ਅਤੇ ਬੇਲਚੇ ਅਤੇ ਛਿੜਕਣ ਵਾਲੇ ਕਟੋਰੇ ਵੀ ਬਣਾਏ। ਇਸ ਲਈ ਹੂਰਾਮ ਨੇ ਉਹ ਕੰਮ ਪੂਰਾ ਕੀਤਾ ਜੋ ਉਸਨੇ ਸ਼ਲੋਮੋਨ ਰਾਜਾ ਲਈ ਪਰਮੇਸ਼ਵਰ ਦੇ ਭਵਨ ਵਿੱਚ ਕੀਤਾ ਸੀ: