8ਕਰੂਬੀਆਂ ਨੇ ਸੰਦੂਕ ਦੀ ਥਾਂ ਉੱਤੇ ਆਪਣੇ ਖੰਭ ਫੈਲਾਏ ਅਤੇ ਸੰਦੂਕ ਅਤੇ ਉਸ ਦੇ ਢੋਣ ਵਾਲੇ ਖੰਭਾਂ ਨੂੰ ਢੱਕ ਲਿਆ।
9ਇਹ ਖੰਭੇ ਇੰਨੇ ਲੰਬੇ ਸਨ ਕਿ ਉਹਨਾਂ ਦੇ ਸਿਰੇ, ਸੰਦੂਕ ਵਿੱਚੋਂ ਬਾਹਰ ਦਿਸਦੇ ਸਨ, ਅੰਦਰਲੇ ਅਸਥਾਨ ਦੇ ਸਾਹਮਣੇ ਤੋਂ ਵੇਖੇ ਜਾ ਸਕਦੇ ਸਨ, ਪਰ ਪਵਿੱਤਰ ਸਥਾਨ ਦੇ ਬਾਹਰੋਂ ਨਹੀਂ ਅਤੇ ਉਹ ਅੱਜ ਵੀ ਉੱਥੇ ਹਨ।
10ਸੰਦੂਕ ਵਿੱਚ ਉਹਨਾਂ ਦੋ ਫੱਟੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਿਹੜੀਆਂ ਮੋਸ਼ੇਹ ਨੇ ਹੋਰੇਬ ਵਿੱਚ ਇਸ ਵਿੱਚ ਰੱਖੀਆਂ ਸਨ, ਜਿੱਥੇ ਯਾਹਵੇਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਜਦ ਓਹ ਮਿਸਰ ਦੇਸ ਤੋਂ ਨਿੱਕਲੇ ਸਨ।
11ਪੁਜਾਰੀ ਫਿਰ ਪਵਿੱਤਰ ਸਥਾਨ ਤੋਂ ਪਿੱਛੇ ਹਟ ਗਏ। ਉੱਥੇ ਮੌਜੂਦ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ ਸੀ, ਭਾਵੇਂ ਉਹਨਾਂ ਦੀ ਵੰਡ ਦੀ ਪਰਵਾਹ ਕੀਤੇ ਬਿਨਾਂ।
12ਸਾਰੇ ਲੇਵੀ ਜੋ ਸੰਗੀਤਕਾਰ ਸਨ, ਆਸਾਫ਼, ਹੇਮਾਨ, ਯਦੂਥੂਨ ਅਤੇ ਉਹਨਾਂ ਦੇ ਪੁੱਤਰ ਅਤੇ ਭਰਾ, ਜਗਵੇਦੀ ਦੇ ਪੂਰਬ ਵਾਲੇ ਪਾਸੇ, ਮਹੀਨ ਲਿਨਨ ਦੇ ਕੱਪੜੇ ਪਹਿਨੇ ਅਤੇ ਖੰਜ਼ਰੀਆਂ, ਸਤਾਰਾਂ ਅਤੇ ਬਰਬਤਾਂ ਵਜਾ ਰਹੇ ਸਨ। ਉਹਨਾਂ ਦੇ ਨਾਲ 120 ਜਾਜਕ ਤੁਰ੍ਹੀਆਂ ਵਜਾਉਂਦੇ ਸਨ।