9ਇਹ ਖੰਭੇ ਇੰਨੇ ਲੰਬੇ ਸਨ ਕਿ ਉਹਨਾਂ ਦੇ ਸਿਰੇ, ਸੰਦੂਕ ਵਿੱਚੋਂ ਬਾਹਰ ਦਿਸਦੇ ਸਨ, ਅੰਦਰਲੇ ਅਸਥਾਨ ਦੇ ਸਾਹਮਣੇ ਤੋਂ ਵੇਖੇ ਜਾ ਸਕਦੇ ਸਨ, ਪਰ ਪਵਿੱਤਰ ਸਥਾਨ ਦੇ ਬਾਹਰੋਂ ਨਹੀਂ ਅਤੇ ਉਹ ਅੱਜ ਵੀ ਉੱਥੇ ਹਨ।
10ਸੰਦੂਕ ਵਿੱਚ ਉਹਨਾਂ ਦੋ ਫੱਟੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਿਹੜੀਆਂ ਮੋਸ਼ੇਹ ਨੇ ਹੋਰੇਬ ਵਿੱਚ ਇਸ ਵਿੱਚ ਰੱਖੀਆਂ ਸਨ, ਜਿੱਥੇ ਯਾਹਵੇਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਜਦ ਓਹ ਮਿਸਰ ਦੇਸ ਤੋਂ ਨਿੱਕਲੇ ਸਨ।
11ਪੁਜਾਰੀ ਫਿਰ ਪਵਿੱਤਰ ਸਥਾਨ ਤੋਂ ਪਿੱਛੇ ਹਟ ਗਏ। ਉੱਥੇ ਮੌਜੂਦ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ ਸੀ, ਭਾਵੇਂ ਉਹਨਾਂ ਦੀ ਵੰਡ ਦੀ ਪਰਵਾਹ ਕੀਤੇ ਬਿਨਾਂ।
12ਸਾਰੇ ਲੇਵੀ ਜੋ ਸੰਗੀਤਕਾਰ ਸਨ, ਆਸਾਫ਼, ਹੇਮਾਨ, ਯਦੂਥੂਨ ਅਤੇ ਉਹਨਾਂ ਦੇ ਪੁੱਤਰ ਅਤੇ ਭਰਾ, ਜਗਵੇਦੀ ਦੇ ਪੂਰਬ ਵਾਲੇ ਪਾਸੇ, ਮਹੀਨ ਲਿਨਨ ਦੇ ਕੱਪੜੇ ਪਹਿਨੇ ਅਤੇ ਖੰਜ਼ਰੀਆਂ, ਸਤਾਰਾਂ ਅਤੇ ਬਰਬਤਾਂ ਵਜਾ ਰਹੇ ਸਨ। ਉਹਨਾਂ ਦੇ ਨਾਲ 120 ਜਾਜਕ ਤੁਰ੍ਹੀਆਂ ਵਜਾਉਂਦੇ ਸਨ।
13ਤਦ ਇਹ ਹੋਇਆ ਕਿ ਜਦ ਤੁਰ੍ਹੀਆਂ ਦੇ ਵਜੰਤਰੀ ਅਤੇ ਗਵੰਤਰੀ ਮਿਲ ਗਏ ਅਤੇ ਯਾਹਵੇਹ ਦੀ ਉਸਤਤ ਅਤੇ ਧੰਨਵਾਦ ਕਰਨ ਵਿੱਚ ਉਹਨਾਂ ਦਾ ਸੁਰ ਇੱਕੋ ਹੀ ਸੁਣਾਈ ਦੇਵੇ ਅਰ ਜਦ ਤੁਰ੍ਹੀਆਂ ਅਤੇ ਖੰਜ਼ਰੀਆਂ ਅਤੇ ਗਾਉਣ ਦੀਆਂ ਸਾਜ਼ਾਂ ਨਾਲ ਉਹਨਾਂ ਨੇ ਆਪਣਾ ਸੁਰ ਉੱਚਾ ਕਰਕੇ ਯਾਹਵੇਹ ਦੀ ਉਸਤਤ ਕੀਤੀ “ਉਹ ਭਲਾ ਹੈ; ਉਸ ਦਾ ਪਿਆਰ ਸਦਾ ਕਾਇਮ ਹੈ।” ਤਦ ਯਾਹਵੇਹ ਦਾ ਭਵਨ ਬੱਦਲ ਨਾਲ ਭਰ ਗਿਆ।