2 ਇਤਿਹਾਸ 5

ਤਦ ਇਹ ਹੋਇਆ ਕਿ ਜਦ ਤੁਰ੍ਹੀਆਂ ਦੇ ਵਜੰਤਰੀ ਅਤੇ ਗਵੰਤਰੀ ਮਿਲ ਗਏ ਅਤੇ ਯਾਹਵੇਹ ਦੀ ਉਸਤਤ ਅਤੇ ਧੰਨਵਾਦ ਕਰਨ ਵਿੱਚ ਉਹਨਾਂ ਦਾ ਸੁਰ ਇੱਕੋ ਹੀ ਸੁਣਾਈ ਦੇਵੇ ਅਰ ਜਦ ਤੁਰ੍ਹੀਆਂ ਅਤੇ ਖੰਜ਼ਰੀਆਂ ਅਤੇ ਗਾਉਣ ਦੀਆਂ ਸਾਜ਼ਾਂ ਨਾਲ ਉਹਨਾਂ ਨੇ ਆਪਣਾ ਸੁਰ ਉੱਚਾ ਕਰਕੇ ਯਾਹਵੇਹ ਦੀ ਉਸਤਤ ਕੀਤੀ “ਉਹ ਭਲਾ ਹੈ; ਉਸ ਦਾ ਪਿਆਰ ਸਦਾ ਕਾਇਮ ਹੈ।” ਤਦ ਯਾਹਵੇਹ ਦਾ ਭਵਨ ਬੱਦਲ ਨਾਲ ਭਰ ਗਿਆ।

2 Chronicles 5:13 (UKJV) It came even to pass, as the trumpeters and singers were as one, to make one sound to be heard in praising and thanking the LORD; and when they lifted up their voice with the trumpets and cymbals and instruments of music, and praised the LORD, saying, For he is good; for his mercy endures for ever: that then the house was filled with a cloud, even the house of the LORD;

11ਪੁਜਾਰੀ ਫਿਰ ਪਵਿੱਤਰ ਸਥਾਨ ਤੋਂ ਪਿੱਛੇ ਹਟ ਗਏ। ਉੱਥੇ ਮੌਜੂਦ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ ਸੀ, ਭਾਵੇਂ ਉਹਨਾਂ ਦੀ ਵੰਡ ਦੀ ਪਰਵਾਹ ਕੀਤੇ ਬਿਨਾਂ।

12ਸਾਰੇ ਲੇਵੀ ਜੋ ਸੰਗੀਤਕਾਰ ਸਨ, ਆਸਾਫ਼, ਹੇਮਾਨ, ਯਦੂਥੂਨ ਅਤੇ ਉਹਨਾਂ ਦੇ ਪੁੱਤਰ ਅਤੇ ਭਰਾ, ਜਗਵੇਦੀ ਦੇ ਪੂਰਬ ਵਾਲੇ ਪਾਸੇ, ਮਹੀਨ ਲਿਨਨ ਦੇ ਕੱਪੜੇ ਪਹਿਨੇ ਅਤੇ ਖੰਜ਼ਰੀਆਂ, ਸਤਾਰਾਂ ਅਤੇ ਬਰਬਤਾਂ ਵਜਾ ਰਹੇ ਸਨ। ਉਹਨਾਂ ਦੇ ਨਾਲ 120 ਜਾਜਕ ਤੁਰ੍ਹੀਆਂ ਵਜਾਉਂਦੇ ਸਨ।

13ਤਦ ਇਹ ਹੋਇਆ ਕਿ ਜਦ ਤੁਰ੍ਹੀਆਂ ਦੇ ਵਜੰਤਰੀ ਅਤੇ ਗਵੰਤਰੀ ਮਿਲ ਗਏ ਅਤੇ ਯਾਹਵੇਹ ਦੀ ਉਸਤਤ ਅਤੇ ਧੰਨਵਾਦ ਕਰਨ ਵਿੱਚ ਉਹਨਾਂ ਦਾ ਸੁਰ ਇੱਕੋ ਹੀ ਸੁਣਾਈ ਦੇਵੇ ਅਰ ਜਦ ਤੁਰ੍ਹੀਆਂ ਅਤੇ ਖੰਜ਼ਰੀਆਂ ਅਤੇ ਗਾਉਣ ਦੀਆਂ ਸਾਜ਼ਾਂ ਨਾਲ ਉਹਨਾਂ ਨੇ ਆਪਣਾ ਸੁਰ ਉੱਚਾ ਕਰਕੇ ਯਾਹਵੇਹ ਦੀ ਉਸਤਤ ਕੀਤੀ “ਉਹ ਭਲਾ ਹੈ; ਉਸ ਦਾ ਪਿਆਰ ਸਦਾ ਕਾਇਮ ਹੈ।” ਤਦ ਯਾਹਵੇਹ ਦਾ ਭਵਨ ਬੱਦਲ ਨਾਲ ਭਰ ਗਿਆ।

14ਅਤੇ ਜਾਜਕ ਬੱਦਲ ਦੇ ਕਾਰਨ ਆਪਣੀ ਸੇਵਾ ਨਾ ਕਰ ਸਕੇ ਕਿਉਂ ਜੋ ਯਾਹਵੇਹ ਦੀ ਮਹਿਮਾ ਨਾਲ ਪਰਮੇਸ਼ਵਰ ਦਾ ਭਵਨ ਭਰ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.