2 ਇਤਿਹਾਸ 6

ਤਦ ਤੂੰ ਸਵਰਗ ਤੋਂ ਸੁਣ ਕੇ ਆਪਣੇ ਦਾਸਾਂ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਮਾਫ਼ ਕਰੀ ਤੂੰ ਉਹਨਾਂ ਨੂੰ ਜੀਉਣ ਦਾ ਸਹੀ ਰਾਹ ਸਿਖਾਵੀ ਜਿਸ ਤੇ ਉਹ ਚੱਲ ਸਕਣ, ਅਤੇ ਉਸ ਧਰਤੀ ਉੱਤੇ ਜਿਹੜੀ ਤੂੰ ਆਪਣੇ ਲੋਕਾਂ ਨੂੰ ਵਿਰਾਸਤ ਵਿੱਚ ਦਿੱਤੀ ਸੀ ਮੀਹ ਵਰਾਈਂ।

2 Chronicles 6:27 (UKJV) Then hear you from heaven, and forgive the sin of your servants, and of your people Israel, when you have taught them the good way, wherein they should walk; and send rain upon your land, which you have given unto your people for an inheritance.

25ਫਿਰ ਤੂੰ ਸਵਰਗ ਤੋਂ ਸੁਣੀ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪਾਂ ਨੂੰ ਮਾਫ਼ ਕਰੀ ਅਤੇ ਉਹਨਾਂ ਨੂੰ ਉਸ ਦੇਸ਼ ਵਿੱਚ ਵਾਪਸ ਲਿਆਵੀਂ ਜਿਹੜਾ ਤੂੰ ਉਹਨਾਂ ਨੂੰ ਅਤੇ ਉਹਨਾਂ ਦੇ ਪੁਰਖਿਆਂ ਨੂੰ ਦਿੱਤੀ ਸੀ।

26“ਜਦ ਇਸ ਕਾਰਨ ਕਿ ਉਹਨਾਂ ਨੇ ਤੇਰਾ ਪਾਪ ਕੀਤਾ ਹੋਵੇ ਅਤੇ ਅਕਾਸ਼ ਬੰਦ ਹੋ ਜਾਵੇ ਅਤੇ ਵਰਖਾ ਨਾ ਹੋਵੇ ਅਤੇ ਉਹ ਇਸ ਅਸਥਾਨ ਵੱਲ ਬੇਨਤੀ ਕਰਨ ਅਤੇ ਤੇਰੇ ਨਾਮ ਨੂੰ ਮਿਲਣ ਅਤੇ ਜਦ ਤੂੰ ਉਹਨਾਂ ਨੂੰ ਦੁੱਖ ਦਿੱਤਾ ਹੋਵੇ ਅਤੇ ਜਦ ਆਪਣੇ ਪਾਪ ਤੋਂ ਮੂੰਹ ਮੋੜਨ,

27ਤਦ ਤੂੰ ਸਵਰਗ ਤੋਂ ਸੁਣ ਕੇ ਆਪਣੇ ਦਾਸਾਂ ਅਤੇ ਆਪਣੀ ਪਰਜਾ ਇਸਰਾਏਲ ਦੇ ਪਾਪ ਮਾਫ਼ ਕਰੀ ਤੂੰ ਉਹਨਾਂ ਨੂੰ ਜੀਉਣ ਦਾ ਸਹੀ ਰਾਹ ਸਿਖਾਵੀ ਜਿਸ ਤੇ ਉਹ ਚੱਲ ਸਕਣ, ਅਤੇ ਉਸ ਧਰਤੀ ਉੱਤੇ ਜਿਹੜੀ ਤੂੰ ਆਪਣੇ ਲੋਕਾਂ ਨੂੰ ਵਿਰਾਸਤ ਵਿੱਚ ਦਿੱਤੀ ਸੀ ਮੀਹ ਵਰਾਈਂ।

28“ਜਦੋਂ ਦੇਸ਼ ਉੱਤੇ ਕਾਲ ਜਾਂ ਬਵਾਂ ਆ ਜਾਵੇ ਜਾਂ ਝੁਲਸ ਜਾਂ ਉੱਲੀ ਟਿੱਡੀਆਂ ਜਾਂ ਸੁੰਡੀਆਂ ਟੋਕਾ ਪੈ ਜਾਵੇ, ਜਾਂ ਉਹਨਾਂ ਦੇ ਦੁਸ਼ਮਣ ਉਹਨਾਂ ਦੇ ਦੇਸ਼ ਦੇ ਸ਼ਹਿਰਾਂ ਨੂੰ ਘੇਰ ਲੈਣ ਭਾਵੇਂ ਕੋਈ ਵੀ ਆਫ਼ਤ ਜਾਂ ਬਿਮਾਰੀ ਆਵੇ,

29ਅਤੇ ਬੇਨਤੀ ਜਾਂ ਪ੍ਰਾਰਥਨਾ ਤੇਰੀ ਸਾਰੀ ਪਰਜਾ ਇਸਰਾਏਲ ਦੇ ਕਿਸੇ ਆਦਮੀ ਵੱਲੋਂ ਕੀਤੀ ਜਾਵੇ, ਉਹਨਾਂ ਦੇ ਦੁੱਖਾਂ ਅਤੇ ਪੀੜਾਂ ਤੋਂ ਜਾਣੂ ਹੋ ਕੇ ਅਤੇ ਆਪਣੇ ਹੱਥ ਇਸ ਭਵਨ ਵੱਲ ਉਠਾਵੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.