7ਤਾਂ ਸ਼ਲੋਮੋਨ ਨੇ ਉਸ ਵਿਹੜੇ ਦੇ ਵਿਚਕਾਰਲੇ ਹਿੱਸੇ ਨੂੰ ਜੋ ਯਾਹਵੇਹ ਦੇ ਭਵਨ ਦੇ ਸਾਹਮਣੇ ਸੀ ਪਵਿੱਤਰ ਕੀਤਾ ਅਤੇ ਉੱਥੇ ਉਸ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਇਸ ਲਈ ਜੋ ਉਸ ਪਿੱਤਲ ਦੀ ਜਗਵੇਦੀ ਉੱਤੇ ਜਿਸ ਨੂੰ ਸ਼ਲੋਮੋਨ ਨੇ ਬਣਾਇਆ ਸੀ ਹੋਮ ਬਲੀ ਅਤੇ ਅਨਾਜ਼ ਦੀ ਭੇਟ ਅਤੇ ਚਰਬੀ ਲਈ ਥਾਂ ਨਹੀਂ ਸੀ।
8ਇਸ ਲਈ ਸ਼ਲੋਮੋਨ ਨੇ ਉਸ ਸਮੇਂ ਸੱਤ ਦਿਨ ਤੱਕ ਤਿਉਹਾਰ ਮਨਾਇਆ, ਸਾਰੇ ਇਸਰਾਏਲ ਨੇ ਉਸ ਦੇ ਨਾਲ ਲੇਬੋ ਹਮਾਥ ਤੋਂ ਮਿਸਰ ਦੀ ਵਾਦੀ ਤੱਕ ਲੋਕਾਂ ਦੀ ਇੱਕ ਵੱਡੀ ਸਭਾ ਸੀ।
9ਅੱਠਵੇਂ ਦਿਨ ਉਹਨਾਂ ਨੇ ਇੱਕ ਸਭਾ ਰੱਖੀ ਕਿਉਂ ਜੋ ਉਹਨਾਂ ਨੇ ਜਗਵੇਦੀ ਦੇ ਸਮਰਪਣ ਨੂੰ ਸੱਤ ਦਿਨ ਅਤੇ ਹੋਰ ਸੱਤ ਦਿਨ ਤਿਉਹਾਰ ਮਨਾਇਆ ਸੀ।
10ਸੱਤਵੇਂ ਮਹੀਨੇ ਦੇ ਤੇਈਵੇਂ ਦਿਨ ਉਸ ਨੇ ਲੋਕਾਂ ਨੂੰ ਉਹਨਾਂ ਦੇ ਘਰਾਂ ਨੂੰ ਭੇਜ ਦਿੱਤਾ, ਉਹਨਾਂ ਚੰਗੀਆਂ ਗੱਲਾਂ ਲਈ ਜੋ ਯਾਹਵੇਹ ਨੇ ਦਾਵੀਦ ਅਤੇ ਸ਼ਲੋਮੋਨ ਅਤੇ ਉਸ ਦੇ ਲੋਕ ਇਸਰਾਏਲ ਦੇ ਲਈ ਕੀਤੀਆਂ ਸਨ, ਉਹਨਾਂ ਦੇ ਦਿਲਾਂ ਵਿੱਚ ਅਨੰਦ ਅਤੇ ਪ੍ਰਸੰਨ ਸਨ।
11ਜਦੋਂ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਅਤੇ ਸ਼ਾਹੀ ਮਹਿਲ ਨੂੰ ਪੂਰਾ ਕਰ ਲਿਆ ਸੀ, ਅਤੇ ਉਹ ਸਭ ਕੁਝ ਕਰਨ ਵਿੱਚ ਕਾਮਯਾਬ ਹੋ ਗਿਆ ਸੀ ਜੋ ਉਸ ਨੇ ਯਾਹਵੇਹ ਦੇ ਭਵਨ ਵਿੱਚ ਅਤੇ ਆਪਣੇ ਮਹਿਲ ਵਿੱਚ ਕਰਨਾ ਸੀ,