2 ਇਤਿਹਾਸ 8

ਸ਼ਲੋਮੋਨ ਨੇ ਫਿਰ ਹਮਾਥ ਸੋਬਾਹ ਨੂੰ ਜਾ ਕੇ ਉਸ ਉੱਤੇ ਕਬਜ਼ਾ ਕਰ ਲਿਆ।

2 Chronicles 8:3 (UKJV) And Solomon went to Hamathzobah, and prevailed against it.

1ਵੀਹ ਸਾਲਾਂ ਦੇ ਅੰਤ ਵਿੱਚ, ਜਿਸ ਦੌਰਾਨ ਸ਼ਲੋਮੋਨ ਨੇ ਯਾਹਵੇਹ ਦਾ ਭਵਨ ਅਤੇ ਆਪਣਾ ਮਹਿਲ ਬਣਾਇਆ,

2ਸ਼ਲੋਮੋਨ ਨੇ ਉਹਨਾਂ ਪਿੰਡਾਂ ਨੂੰ ਦੁਬਾਰਾ ਬਣਾਇਆ ਜੋ ਹੀਰਾਮ ਨੇ ਉਸ ਨੂੰ ਦਿੱਤੇ ਸਨ, ਅਤੇ ਉਹਨਾਂ ਵਿੱਚ ਇਸਰਾਏਲੀਆਂ ਨੂੰ ਵਸਾਇਆ।

3ਸ਼ਲੋਮੋਨ ਨੇ ਫਿਰ ਹਮਾਥ ਸੋਬਾਹ ਨੂੰ ਜਾ ਕੇ ਉਸ ਉੱਤੇ ਕਬਜ਼ਾ ਕਰ ਲਿਆ।

4ਉਸ ਨੇ ਉਜਾੜ ਵਿੱਚ ਤਦਮੋਰ ਨੂੰ ਵੀ ਬਣਾਇਆ ਅਤੇ ਸਾਰੇ ਭੰਡਾਰ ਦੇ ਸ਼ਹਿਰਾਂ ਨੂੰ ਜਿਹੜੇ ਉਸ ਨੇ ਹਮਾਥ ਵਿੱਚ ਬਣਾਏ ਸਨ।

5ਉਸ ਨੇ ਉੱਪਰਲੇ ਬੈਥ-ਹੋਰੋਨ ਅਤੇ ਹੇਠਲੇ ਬੈਥ-ਹੋਰੋਨ ਨੂੰ ਕਿਲ੍ਹੇ ਵਾਲੇ ਸ਼ਹਿਰਾਂ ਵਜੋਂ, ਕੰਧਾਂ ਅਤੇ ਦਰਵਾਜ਼ਿਆਂ ਅਤੇ ਬਾਰਾਂ ਨਾਲ ਬਣਾਇਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.