ਜ਼ਬੂਰਾਂ 103

ਪਰ ਸਦਾ ਤੋਂ ਸਦਾ ਲਈ ਯਾਹਵੇਹ ਦੀ ਦਯਾ ਉਹਨਾਂ ਲੋਕਾਂ ਉੱਤੇ ਹੈ ਜਿਹੜੇ ਉਸਦਾ ਡਰਦੇ ਮੰਨਦੇ ਹਨ ਅਤੇ ਉਸ ਦੀ ਧਾਰਮਿਕਤਾ ਪੀੜ੍ਹੀ ਦਰ ਪੀੜ੍ਹੀ ਬਣੀ ਰਹਿੰਦੀ ਹੈ

Psalm 103:17 (UKJV) But the mercy of the LORD is from everlasting to everlasting upon them that fear him, and his righteousness unto children's children;

15ਮਨੁੱਖ ਦਾ ਜੀਵਨ ਘਾਹ ਦੇ ਵਰਗਾ ਹੈ, ਉਹ ਖੇਤ ਦੇ ਫੁੱਲ ਵਾਂਗ ਟਹਿਕਦਾ ਅਤੇ ਖਿੜਦਾ ਹੈ;

16ਜਦ ਹਵਾ ਉਹ ਦੇ ਉੱਤੇ ਵਗਦੀ ਹੈ, ਤਦ ਉਹ ਡਿੱਗ ਜਾਂਦਾ ਹੈ, ਅਤੇ ਉਹ ਦਾ ਥਾਂ ਉਹ ਨੂੰ ਫੇਰ ਨਹੀਂ ਵੇਖੇਗਾ।

17ਪਰ ਸਦਾ ਤੋਂ ਸਦਾ ਲਈ ਯਾਹਵੇਹ ਦੀ ਦਯਾ ਉਹਨਾਂ ਲੋਕਾਂ ਉੱਤੇ ਹੈ ਜਿਹੜੇ ਉਸਦਾ ਡਰਦੇ ਮੰਨਦੇ ਹਨ ਅਤੇ ਉਸ ਦੀ ਧਾਰਮਿਕਤਾ ਪੀੜ੍ਹੀ ਦਰ ਪੀੜ੍ਹੀ ਬਣੀ ਰਹਿੰਦੀ ਹੈ

18ਅਰਥਾਤ ਉਹਨਾਂ ਨਾਲ ਜੋ ਉਸ ਦੇ ਨੇਮ ਨੂੰ ਮੰਨਦੇ, ਅਤੇ ਉਸਦੇ ਫ਼ਰਮਾਨਾਂ ਨੂੰ ਯਾਦ ਰੱਖਦੇ ਅਤੇ ਉਸਦੀ ਪਾਲਣਾ ਕਰਦੇ ਹਨ।

19ਯਾਹਵੇਹ ਨੇ ਆਪਣਾ ਤੱਖ਼ਤ ਸਵਰਗ ਵਿੱਚ ਸਥਾਪਿਤ ਕੀਤਾ ਹੈ, ਅਤੇ ਉਸਦਾ ਰਾਜ ਸਭਨਾ ਉੱਪਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.