ਜ਼ਬੂਰਾਂ 104

ਪਰ ਜਦੋਂ ਤੂੰ ਝਿੜਕਿਆ ਤਾਂ ਪਾਣੀ ਚਲਿਆ ਗਿਆ, ਤੇਰੀ ਗਰਜ ਦੀ ਆਵਾਜ਼ ਨਾਲ ਉਹ ਉੱਡ ਗਏ।

Psalm 104:7 (UKJV) At your rebuke they fled; at the voice of your thunder they hasted away.

5ਤੂੰ ਧਰਤੀ ਦੀ ਨੀਂਹ ਨੂੰ ਕਾਇਮ ਕੀਤਾ; ਇਸਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।

6ਤੂੰ ਉਸਨੂੰ ਡੂੰਘੇ ਪਾਣੀ ਦੇ ਢੱਕਣ ਵਾਲੇ ਕੱਪੜੇ ਵਾਂਗ ਸਜਾਇਆ ਹੈ, ਪਾਣੀ ਪਹਾੜਾਂ ਦੇ ਉੱਪਰ ਖਲੋ ਗਏ।

7ਪਰ ਜਦੋਂ ਤੂੰ ਝਿੜਕਿਆ ਤਾਂ ਪਾਣੀ ਚਲਿਆ ਗਿਆ, ਤੇਰੀ ਗਰਜ ਦੀ ਆਵਾਜ਼ ਨਾਲ ਉਹ ਉੱਡ ਗਏ।

8ਜਦੋਂ ਪਹਾੜਾਂ ਦੀ ਉਚਾਈ ਵੱਧ ਗਈ, ਤਦ ਵਾਦੀਆਂ ਡੂੰਘੀਆਂ ਹੋ ਗਈਆਂ, ਬਿਲਕੁਲ ਉਸੇ ਥਾਂ ਤੇ ਜੋ ਤੁਹਾਡੀ ਯੋਜਨਾ ਦੁਆਰਾ ਨਿਰਧਾਰਤ ਕੀਤਾ ਗਿਆ ਸੀ।

9ਤੂੰ ਉਹਨਾਂ ਦੀ ਇੱਕ ਹੱਦ ਠਹਿਰਾਈ ਤਾਂ ਜੋ ਉਹ ਅੱਗੇ ਨਾ ਲੰਘ ਸਕਣ; ਅਤੇ ਨਾ ਹੀ ਦੁਬਾਰਾ ਧਰਤੀ ਨੂੰ ਢੱਕਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.