24ਯਾਹਵੇਹ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਬਹੁਤ ਫਲਵੰਤ ਬਣਾਇਆ। ਉਹਨਾਂ ਨੂੰ ਉਹਨਾਂ ਦੇ ਵੈਰੀਆਂ ਨਾਲੋਂ ਵੀ ਬਲਵਾਨ ਬਣਾ ਦਿੱਤਾ,
25ਜਿਨ੍ਹਾਂ ਦੇ ਦਿਲਾਂ ਵਿੱਚ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਨਫ਼ਰਤ ਪੈਦਾ ਕੀਤੀ, ਤਾਂ ਜੋ ਉਹ ਉਸ ਦੇ ਸੇਵਕਾਂ ਵਿਰੁੱਧ ਸਾਜ਼ਿਸ਼ ਰਚਣ।
26ਤਦ ਪਰਮੇਸ਼ਵਰ ਨੇ ਆਪਣੇ ਸੇਵਕ ਮੋਸ਼ੇਹ ਨੂੰ ਉਹਨਾਂ ਕੋਲ ਭੇਜਿਆ, ਅਤੇ ਹਾਰੋਨ ਨੂੰ ਵੀ ਜਿਨਾਂ ਨੂੰ ਉਸਨੇ ਚੁਣਿਆ ਸੀ।
27ਉਹਨਾਂ ਨੇ ਪਰਮੇਸ਼ਵਰ ਦੇ ਚਮਤਕਾਰ ਮਿਸਰ ਦੇ ਵਿੱਚ ਕੀਤੇ, ਉਹਨਾਂ ਨੇ ਹਾਮ ਦੀ ਧਰਤੀ ਉੱਤੇ ਅਚਰਜ ਕੰਮ ਕੀਤੇ।
28ਉਸਨੇ ਹਨ੍ਹੇਰਾ ਭੇਜਿਆ ਅਤੇ ਸਾਰੇ ਦੇਸ਼ ਵਿੱਚ ਹਨ੍ਹੇਰਾ ਹੋ ਗਿਆ, ਕਿਉਂਕਿ ਮਿਸਰ ਨੇ ਪਰਮੇਸ਼ਵਰ ਦੇ ਹੁਕਮਾਂ ਦੀ ਉਲੰਘਣਾ ਕੀਤੀ।