ਜ਼ਬੂਰਾਂ 105

ਉਹਨਾਂ ਨੇ ਪਰਮੇਸ਼ਵਰ ਦੇ ਚਮਤਕਾਰ ਮਿਸਰ ਦੇ ਵਿੱਚ ਕੀਤੇ, ਉਹਨਾਂ ਨੇ ਹਾਮ ਦੀ ਧਰਤੀ ਉੱਤੇ ਅਚਰਜ ਕੰਮ ਕੀਤੇ।

Psalm 105:27 (UKJV) They showed his signs among them, and wonders in the land of Ham.

25ਜਿਨ੍ਹਾਂ ਦੇ ਦਿਲਾਂ ਵਿੱਚ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਨਫ਼ਰਤ ਪੈਦਾ ਕੀਤੀ, ਤਾਂ ਜੋ ਉਹ ਉਸ ਦੇ ਸੇਵਕਾਂ ਵਿਰੁੱਧ ਸਾਜ਼ਿਸ਼ ਰਚਣ।

26ਤਦ ਪਰਮੇਸ਼ਵਰ ਨੇ ਆਪਣੇ ਸੇਵਕ ਮੋਸ਼ੇਹ ਨੂੰ ਉਹਨਾਂ ਕੋਲ ਭੇਜਿਆ, ਅਤੇ ਹਾਰੋਨ ਨੂੰ ਵੀ ਜਿਨਾਂ ਨੂੰ ਉਸਨੇ ਚੁਣਿਆ ਸੀ।

27ਉਹਨਾਂ ਨੇ ਪਰਮੇਸ਼ਵਰ ਦੇ ਚਮਤਕਾਰ ਮਿਸਰ ਦੇ ਵਿੱਚ ਕੀਤੇ, ਉਹਨਾਂ ਨੇ ਹਾਮ ਦੀ ਧਰਤੀ ਉੱਤੇ ਅਚਰਜ ਕੰਮ ਕੀਤੇ।

28ਉਸਨੇ ਹਨ੍ਹੇਰਾ ਭੇਜਿਆ ਅਤੇ ਸਾਰੇ ਦੇਸ਼ ਵਿੱਚ ਹਨ੍ਹੇਰਾ ਹੋ ਗਿਆ, ਕਿਉਂਕਿ ਮਿਸਰ ਨੇ ਪਰਮੇਸ਼ਵਰ ਦੇ ਹੁਕਮਾਂ ਦੀ ਉਲੰਘਣਾ ਕੀਤੀ।

29ਪਰਮੇਸ਼ਵਰ ਨੇ ਉਹਨਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾ, ਅਤੇ ਉਹਨਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.