ਜ਼ਬੂਰਾਂ 105

ਜਿਨ੍ਹਾਂ ਦੇ ਦਿਲਾਂ ਵਿੱਚ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਨਫ਼ਰਤ ਪੈਦਾ ਕੀਤੀ, ਤਾਂ ਜੋ ਉਹ ਉਸ ਦੇ ਸੇਵਕਾਂ ਵਿਰੁੱਧ ਸਾਜ਼ਿਸ਼ ਰਚਣ।

Psalm 105:25 (UKJV) He turned their heart to hate his people, to deal subtlely with his servants.

23ਤਦ ਇਸਰਾਏਲ ਮਿਸਰ ਵਿੱਚ ਗਿਆ, ਤਦ ਯਾਕੋਬ ਹਾਮ ਦੀ ਧਰਤੀ ਉੱਤੇ ਪਰਦੇਸੀ ਵਜੋਂ ਰਹਿਣ ਲੱਗਾ।

24ਯਾਹਵੇਹ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਬਹੁਤ ਫਲਵੰਤ ਬਣਾਇਆ। ਉਹਨਾਂ ਨੂੰ ਉਹਨਾਂ ਦੇ ਵੈਰੀਆਂ ਨਾਲੋਂ ਵੀ ਬਲਵਾਨ ਬਣਾ ਦਿੱਤਾ,

25ਜਿਨ੍ਹਾਂ ਦੇ ਦਿਲਾਂ ਵਿੱਚ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਨਫ਼ਰਤ ਪੈਦਾ ਕੀਤੀ, ਤਾਂ ਜੋ ਉਹ ਉਸ ਦੇ ਸੇਵਕਾਂ ਵਿਰੁੱਧ ਸਾਜ਼ਿਸ਼ ਰਚਣ।

26ਤਦ ਪਰਮੇਸ਼ਵਰ ਨੇ ਆਪਣੇ ਸੇਵਕ ਮੋਸ਼ੇਹ ਨੂੰ ਉਹਨਾਂ ਕੋਲ ਭੇਜਿਆ, ਅਤੇ ਹਾਰੋਨ ਨੂੰ ਵੀ ਜਿਨਾਂ ਨੂੰ ਉਸਨੇ ਚੁਣਿਆ ਸੀ।

27ਉਹਨਾਂ ਨੇ ਪਰਮੇਸ਼ਵਰ ਦੇ ਚਮਤਕਾਰ ਮਿਸਰ ਦੇ ਵਿੱਚ ਕੀਤੇ, ਉਹਨਾਂ ਨੇ ਹਾਮ ਦੀ ਧਰਤੀ ਉੱਤੇ ਅਚਰਜ ਕੰਮ ਕੀਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.