39ਤਦ ਉਹਨਾਂ ਦੀ ਗਿਣਤੀ ਘੱਟਦੀ ਗਈ, ਅਤੇ ਉਹ ਜ਼ੁਲਮ, ਬਿਪਤਾ ਅਤੇ ਦੁੱਖ ਦੁਆਰਾ ਨੀਵੇਂ ਹੋ ਗਏ।
40ਪਰਮੇਸ਼ਵਰ ਨੇ ਉਹਨਾਂ ਅਧਿਕਾਰੀਆਂ ਉੱਤੇ ਨਿੰਦਿਆ ਪਾਈ, ਉਹਨਾਂ ਨੂੰ ਬੇਕਾਰ ਰਹਿੰਦ-ਖੂੰਹਦ ਵਿੱਚ ਛੱਡ ਦਿੱਤਾ।
41ਪਰ ਉਸ ਨੇ ਲੋੜਵੰਦਾਂ ਨੂੰ ਉਹਨਾਂ ਦੇ ਦੁੱਖਾਂ ਵਿੱਚੋਂ ਕੱਢਿਆ, ਅਤੇ ਇੱਜੜਾਂ ਵਾਂਗ ਉਹਨਾਂ ਦੇ ਪਰਿਵਾਰ ਵਧਾਏ।
42ਨੇਕ ਲੋਕ ਵੇਖਦੇ ਅਤੇ ਆਨੰਦ ਕਰਦੇ ਹਨ, ਪਰ ਸਾਰੇ ਦੁਸ਼ਟਾਂ ਨੇ ਮੂੰਹ ਬੰਦ ਕਰ ਲਿਆ।
43ਜਿਹੜਾ ਬੁੱਧਵਾਨ ਹੈ, ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇ, ਅਤੇ ਯਾਹਵੇਹ ਦੇ ਪਿਆਰ ਭਰੇ ਕੰਮਾਂ ਉੱਤੇ ਵਿਚਾਰ ਕਰੇ।