ਜ਼ਬੂਰਾਂ 119

ਦੁਸ਼ਟਾਂ ਨੇ ਮੇਰੇ ਲਈ ਫਾਹੀ ਲਾ ਕੇ ਰੱਖੀ ਹੈ, ਪਰ ਮੈਂ ਤੇਰੇ ਹੁਕਮਾਂ ਤੋਂ ਭਟਕਿਆ ਨਹੀਂ।

Psalm 119:110 (UKJV) The wicked have laid a snare for me: yet I erred not from your precepts.

108ਯਾਹਵੇਹ, ਮੇਰੇ ਮੂੰਹ ਦੀ ਉਸਤਤ ਨੂੰ ਸਵੀਕਾਰ ਕਰੋ, ਅਤੇ ਮੈਨੂੰ ਆਪਣੇ ਕਾਨੂੰਨ ਸਿਖਾ।

109ਭਾਵੇਂ ਮੈਂ ਲਗਾਤਾਰ ਆਪਣੀ ਜਾਨ ਆਪਣੇ ਹੱਥਾਂ ਵਿੱਚ ਲੈਂਦਾ ਹਾਂ, ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਾਂਗਾ।

110ਦੁਸ਼ਟਾਂ ਨੇ ਮੇਰੇ ਲਈ ਫਾਹੀ ਲਾ ਕੇ ਰੱਖੀ ਹੈ, ਪਰ ਮੈਂ ਤੇਰੇ ਹੁਕਮਾਂ ਤੋਂ ਭਟਕਿਆ ਨਹੀਂ।

111ਤੇਰੀਆਂ ਬਿਧੀਆਂ ਸਦਾ ਲਈ ਮੇਰੀ ਵਿਰਾਸਤ ਹਨ, ਉਹ ਮੇਰੇ ਦਿਲ ਦੀ ਖੁਸ਼ੀ ਹਨ।

112ਮੇਰਾ ਮਨ ਤੇਰੇ ਹੁਕਮਾਂ ਨੂੰ ਮੰਨਣ ਲਈ ਅੰਤ ਤੱਕ ਤਿਆਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.