114ਤੂੰ ਮੇਰੀ ਪਨਾਹ ਅਤੇ ਮੇਰੀ ਢਾਲ ਹੈ। ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।
115ਹੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋਵੋ, ਤਾਂ ਜੋ ਮੈਂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਾਂ!
116ਹੇ ਮੇਰੇ ਪਰਮੇਸ਼ਵਰ, ਆਪਣੇ ਬਚਨ ਦੇ ਅਨੁਸਾਰ ਮੈਨੂੰ ਸੰਭਾਲ ਤਾਂ ਕਿ ਮੈਂ ਜਿਉਂਦਾ ਰਹਾਂ ਮੇਰੀਆਂ ਉਮੀਦਾਂ ਉੱਤੇ ਪਾਣੀ ਨਾ ਪੈਣ ਦਿਓ।
117ਮੈਨੂੰ ਸੰਭਾਲ ਤਾਂ ਮੈਂ ਛੁਡਾਇਆ ਜਾਵਾਂਗਾ। ਮੈਂ ਤੇਰੇ ਹੁਕਮਾਂ ਤੇ ਹਮੇਸ਼ਾ ਧਿਆਨ ਲਗਾਵਾਂਗਾ।
118ਤੂੰ ਉਹਨਾਂ ਸਾਰਿਆਂ ਨੂੰ ਰੱਦ ਕਰਦਾ ਹੈ ਜੋ ਤੇਰੇ ਹੁਕਮਾਂ ਤੋਂ ਭਟਕਦੇ ਹਨ, ਕਿਉਂ ਜੋ ਉਹਨਾਂ ਦੇ ਭੁਲੇਖੇ ਨਾਸ ਹੋ ਜਾਂਦੇ ਹਨ।