112ਮੇਰਾ ਮਨ ਤੇਰੇ ਹੁਕਮਾਂ ਨੂੰ ਮੰਨਣ ਲਈ ਅੰਤ ਤੱਕ ਤਿਆਰ ਹੈ।
113ਮੈਂ ਦੋਗਲੇ ਲੋਕਾਂ ਨੂੰ ਨਫ਼ਰਤ ਕਰਦਾ ਹਾਂ, ਪਰ ਮੈਂ ਤੇਰੀ ਬਿਵਸਥਾ ਨੂੰ ਪਿਆਰ ਕਰਦਾ ਹਾਂ।
114ਤੂੰ ਮੇਰੀ ਪਨਾਹ ਅਤੇ ਮੇਰੀ ਢਾਲ ਹੈ। ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।
115ਹੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋਵੋ, ਤਾਂ ਜੋ ਮੈਂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਾਂ!
116ਹੇ ਮੇਰੇ ਪਰਮੇਸ਼ਵਰ, ਆਪਣੇ ਬਚਨ ਦੇ ਅਨੁਸਾਰ ਮੈਨੂੰ ਸੰਭਾਲ ਤਾਂ ਕਿ ਮੈਂ ਜਿਉਂਦਾ ਰਹਾਂ ਮੇਰੀਆਂ ਉਮੀਦਾਂ ਉੱਤੇ ਪਾਣੀ ਨਾ ਪੈਣ ਦਿਓ।