ਜ਼ਬੂਰਾਂ 119

ਹੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋਵੋ, ਤਾਂ ਜੋ ਮੈਂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਾਂ!

Psalm 119:115 (UKJV) Depart from me, all of you evildoers: for I will keep the commandments of my God.

113ਮੈਂ ਦੋਗਲੇ ਲੋਕਾਂ ਨੂੰ ਨਫ਼ਰਤ ਕਰਦਾ ਹਾਂ, ਪਰ ਮੈਂ ਤੇਰੀ ਬਿਵਸਥਾ ਨੂੰ ਪਿਆਰ ਕਰਦਾ ਹਾਂ।

114ਤੂੰ ਮੇਰੀ ਪਨਾਹ ਅਤੇ ਮੇਰੀ ਢਾਲ ਹੈ। ਮੈਂ ਤੇਰੇ ਬਚਨ ਉੱਤੇ ਆਸ ਰੱਖੀ ਹੈ।

115ਹੇ ਕੁਕਰਮੀਓ, ਮੇਰੇ ਕੋਲੋਂ ਦੂਰ ਹੋਵੋ, ਤਾਂ ਜੋ ਮੈਂ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਨਾ ਕਰਾਂ!

116ਹੇ ਮੇਰੇ ਪਰਮੇਸ਼ਵਰ, ਆਪਣੇ ਬਚਨ ਦੇ ਅਨੁਸਾਰ ਮੈਨੂੰ ਸੰਭਾਲ ਤਾਂ ਕਿ ਮੈਂ ਜਿਉਂਦਾ ਰਹਾਂ ਮੇਰੀਆਂ ਉਮੀਦਾਂ ਉੱਤੇ ਪਾਣੀ ਨਾ ਪੈਣ ਦਿਓ।

117ਮੈਨੂੰ ਸੰਭਾਲ ਤਾਂ ਮੈਂ ਛੁਡਾਇਆ ਜਾਵਾਂਗਾ। ਮੈਂ ਤੇਰੇ ਹੁਕਮਾਂ ਤੇ ਹਮੇਸ਼ਾ ਧਿਆਨ ਲਗਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.