122ਆਪਣੇ ਸੇਵਕ ਦੀ ਭਲਾਈ ਨੂੰ ਯਕੀਨ ਬਣਾ; ਹੰਕਾਰੀ ਨੂੰ ਮੇਰੇ ਉੱਤੇ ਜ਼ੁਲਮ ਨਾ ਕਰਨ ਦੇ।
123ਤੇਰੀ ਮੁਕਤੀ ਦੀ ਉਡੀਕ ਵਿੱਚ, ਤੇਰੇ ਸੱਚੇ ਵਾਅਦਿਆਂ ਦੀ ਉਡੀਕ ਵਿੱਚ ਮੇਰੀਆਂ ਅੱਖਾਂ ਥੱਕ ਗਈਆਂ ਹਨ।
124ਆਪਣੇ ਸੇਵਕ ਨਾਲ ਆਪਣੇ ਪ੍ਰੇਮ ਨਾਲ ਵਰਤ ਅਤੇ ਮੈਨੂੰ ਆਪਣੇ ਹੁਕਮ ਸਿਖਾ।
125ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਦੇਹ ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਮਝ ਸਕਾਂ।
126ਇਹ ਸਮਾਂ ਯਾਹਵੇਹ ਦੇ ਕੰਮ ਦਾ ਹੈ, ਤੇਰਾ ਕਾਨੂੰਨ ਤੋੜਿਆ ਜਾ ਰਿਹਾ ਹੈ।