171ਮੇਰੇ ਬੁੱਲ੍ਹ ਉਸਤਤ ਨਾਲ ਭਰ ਜਾਣ, ਕਿਉਂ ਜੋ ਤੂੰ ਮੈਨੂੰ ਆਪਣੇ ਹੁਕਮ ਸਿਖਾਉਂਦਾ ਹੈ।
172ਮੇਰੀ ਜੀਭ ਤੇਰਾ ਸ਼ਬਦ ਗਾਵੇ, ਕਿਉਂ ਜੋ ਤੇਰੇ ਸਾਰੇ ਹੁਕਮ ਧਰਮੀ ਹਨ।
173ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ, ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਚੁਣਿਆ ਹੈ।
174ਹੇ ਯਾਹਵੇਹ, ਮੈਂ ਤੇਰੀ ਮੁਕਤੀ ਲਈ ਤਰਸਦਾ ਹਾਂ, ਅਤੇ ਤੇਰੀ ਬਿਵਸਥਾ ਮੈਨੂੰ ਪ੍ਰਸੰਨ ਕਰਦੀ ਹੈ।
175ਮੈਨੂੰ ਜੀਉਣ ਦੇ ਤਾਂ ਜੋ ਮੈਂ ਤੇਰੀ ਉਸਤਤ ਕਰਾਂ, ਅਤੇ ਤੇਰੀ ਬਿਵਸਥਾ ਮੇਰੀ ਸਹਾਇਤਾ ਕਰੇ।