40ਤੇਰੀਆਂ ਸਿੱਖਿਆਵਾਂ ਲਈ ਮੇਰੀ ਤਾਂਘ ਕਿੰਨੀ ਤੀਬਰ ਹੈ! ਆਪਣੀ ਧਾਰਮਿਕਤਾ ਦੁਆਰਾ ਮੇਰੇ ਵਿੱਚ ਨਵਾਂ ਜੀਵਨ ਭਰੋ।
41ਹੇ ਯਾਹਵੇਹ, ਤੇਰਾ ਅਟੁੱਟ ਪਿਆਰ ਮੇਰੇ ਉੱਤੇ ਪ੍ਰਗਟ ਹੋਵੇ, ਅਤੇ ਤੇਰੀ ਮੁਕਤੀ ਤੇਰੇ ਬਚਨ ਦੇ ਅਨੁਸਾਰ;
42ਤਾਂ ਮੈਂ ਉਸ ਨੂੰ ਉੱਤਰ ਦੇ ਸਕਦਾ ਹਾਂ ਜੋ ਮੈਨੂੰ ਤਾਅਨੇ ਮਾਰਦਾ ਹੈ, ਕਿਉਂ ਜੋ ਮੈਨੂੰ ਤੇਰੇ ਬਚਨ ਉੱਤੇ ਭਰੋਸਾ ਹੈ।
43ਕਦੇ ਵੀ ਮੇਰੇ ਮੂੰਹੋਂ ਆਪਣਾ ਸੱਚਾ ਬਚਨ ਨਾ ਖੋਹ, ਕਿਉਂ ਜੋ ਮੈਂ ਤੁਹਾਡੀਆਂ ਬਿਧੀਆਂ ਉੱਤੇ ਆਸ ਰੱਖੀ ਹੈ।
44ਮੈਂ ਤੇਰੀ ਬਿਵਸਥਾ ਦੀ ਪਾਲਣਾ ਸਦਾ ਤੱਕ ਕਰਾਂਗਾ।