ਜ਼ਬੂਰਾਂ 119

ਕਦੇ ਵੀ ਮੇਰੇ ਮੂੰਹੋਂ ਆਪਣਾ ਸੱਚਾ ਬਚਨ ਨਾ ਖੋਹ, ਕਿਉਂ ਜੋ ਮੈਂ ਤੁਹਾਡੀਆਂ ਬਿਧੀਆਂ ਉੱਤੇ ਆਸ ਰੱਖੀ ਹੈ।

Psalm 119:43 (UKJV) And take not the word of truth utterly out of my mouth; for I have hoped in your judgments.

41ਹੇ ਯਾਹਵੇਹ, ਤੇਰਾ ਅਟੁੱਟ ਪਿਆਰ ਮੇਰੇ ਉੱਤੇ ਪ੍ਰਗਟ ਹੋਵੇ, ਅਤੇ ਤੇਰੀ ਮੁਕਤੀ ਤੇਰੇ ਬਚਨ ਦੇ ਅਨੁਸਾਰ;

42ਤਾਂ ਮੈਂ ਉਸ ਨੂੰ ਉੱਤਰ ਦੇ ਸਕਦਾ ਹਾਂ ਜੋ ਮੈਨੂੰ ਤਾਅਨੇ ਮਾਰਦਾ ਹੈ, ਕਿਉਂ ਜੋ ਮੈਨੂੰ ਤੇਰੇ ਬਚਨ ਉੱਤੇ ਭਰੋਸਾ ਹੈ।

43ਕਦੇ ਵੀ ਮੇਰੇ ਮੂੰਹੋਂ ਆਪਣਾ ਸੱਚਾ ਬਚਨ ਨਾ ਖੋਹ, ਕਿਉਂ ਜੋ ਮੈਂ ਤੁਹਾਡੀਆਂ ਬਿਧੀਆਂ ਉੱਤੇ ਆਸ ਰੱਖੀ ਹੈ।

44ਮੈਂ ਤੇਰੀ ਬਿਵਸਥਾ ਦੀ ਪਾਲਣਾ ਸਦਾ ਤੱਕ ਕਰਾਂਗਾ।

45ਮੈਂ ਅਜ਼ਾਦੀ ਵਿੱਚ ਫਿਰਦਾ ਰਹਾਂਗਾ, ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਭਾਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.