ਜ਼ਬੂਰਾਂ 139

ਤੂੰ ਮੇਰੇ ਚੱਲਣੇ ਅਤੇ ਲੇਟਣੇ ਨੂੰ ਜਾਣਦਾ ਹੈ; ਅਤੇ ਤੂੰ ਮੇਰੇ ਸਾਰੇ ਰਾਹਾ ਨੂੰ ਜਾਣਦਾ ਹੈ।

Psalm 139:3 (UKJV) You compass my path and my lying down, and are acquainted with all my ways.

1ਹੇ ਯਾਹਵੇਹ, ਤੂੰ ਮੈਨੂੰ ਪਰਖਿਆ ਹੈ, ਅਤੇ ਤੂੰ ਮੈਨੂੰ ਜਾਣ ਲਿਆ ਹੈ।

2ਤੂੰ ਮੇਰਾ ਉੱਠਣਾ ਅਤੇ ਮੇਰਾ ਬੈਠਣਾ ਜਾਣਦਾ ਹੈ; ਤੂੰ ਮੇਰੇ ਵਿਚਾਰਾਂ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈ।

3ਤੂੰ ਮੇਰੇ ਚੱਲਣੇ ਅਤੇ ਲੇਟਣੇ ਨੂੰ ਜਾਣਦਾ ਹੈ; ਅਤੇ ਤੂੰ ਮੇਰੇ ਸਾਰੇ ਰਾਹਾ ਨੂੰ ਜਾਣਦਾ ਹੈ।

4ਇਸ ਤੋਂ ਪਹਿਲਾਂ ਕਿ ਕੋਈ ਸ਼ਬਦ ਮੇਰੀ ਜੀਭ ਤੇ ਹੋਵੇ, ਹੇ ਯਾਹਵੇਹ, ਮੈਂ ਕੀ ਕਹਾਂਗਾ ਤੂੰ ਇਸਨੂੰ ਪੂਰੀ ਤਰ੍ਹਾਂ ਜਾਣਦਾ ਹੈ।

5ਤੂੰ ਮੈਨੂੰ ਹਰ ਪਾਸਿਓ ਘੇਰ ਰੱਖਿਆ ਹੈ, ਤੂੰ ਆਪਣਾ ਹੱਥ ਮੇਰੇ ਉੱਤੇ ਰੱਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.