ਜ਼ਬੂਰਾਂ 139

ਇਸ ਤੋਂ ਪਹਿਲਾਂ ਕਿ ਕੋਈ ਸ਼ਬਦ ਮੇਰੀ ਜੀਭ ਤੇ ਹੋਵੇ, ਹੇ ਯਾਹਵੇਹ, ਮੈਂ ਕੀ ਕਹਾਂਗਾ ਤੂੰ ਇਸਨੂੰ ਪੂਰੀ ਤਰ੍ਹਾਂ ਜਾਣਦਾ ਹੈ।

Psalm 139:4 (UKJV) For there is not a word in my tongue, but, lo, O LORD, you know it altogether.

2ਤੂੰ ਮੇਰਾ ਉੱਠਣਾ ਅਤੇ ਮੇਰਾ ਬੈਠਣਾ ਜਾਣਦਾ ਹੈ; ਤੂੰ ਮੇਰੇ ਵਿਚਾਰਾਂ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈ।

3ਤੂੰ ਮੇਰੇ ਚੱਲਣੇ ਅਤੇ ਲੇਟਣੇ ਨੂੰ ਜਾਣਦਾ ਹੈ; ਅਤੇ ਤੂੰ ਮੇਰੇ ਸਾਰੇ ਰਾਹਾ ਨੂੰ ਜਾਣਦਾ ਹੈ।

4ਇਸ ਤੋਂ ਪਹਿਲਾਂ ਕਿ ਕੋਈ ਸ਼ਬਦ ਮੇਰੀ ਜੀਭ ਤੇ ਹੋਵੇ, ਹੇ ਯਾਹਵੇਹ, ਮੈਂ ਕੀ ਕਹਾਂਗਾ ਤੂੰ ਇਸਨੂੰ ਪੂਰੀ ਤਰ੍ਹਾਂ ਜਾਣਦਾ ਹੈ।

5ਤੂੰ ਮੈਨੂੰ ਹਰ ਪਾਸਿਓ ਘੇਰ ਰੱਖਿਆ ਹੈ, ਤੂੰ ਆਪਣਾ ਹੱਥ ਮੇਰੇ ਉੱਤੇ ਰੱਖਿਆ ਹੈ।

6ਇਹੋ ਜਿਹਾ ਗਿਆਨ ਮੇਰੇ ਲਈ ਬਹੁਤ ਹੀ ਅਦਭੁਤ ਹੈ, ਮੇਰੇ ਲਈ ਬਹੁਤ ਉੱਚਾ ਹੈ ਮੈਂ ਇਸਨੂੰ ਪ੍ਰਾਪਤ ਨਹੀਂ ਕਰ ਸਕਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.