ਜ਼ਬੂਰਾਂ 139

ਇਹੋ ਜਿਹਾ ਗਿਆਨ ਮੇਰੇ ਲਈ ਬਹੁਤ ਹੀ ਅਦਭੁਤ ਹੈ, ਮੇਰੇ ਲਈ ਬਹੁਤ ਉੱਚਾ ਹੈ ਮੈਂ ਇਸਨੂੰ ਪ੍ਰਾਪਤ ਨਹੀਂ ਕਰ ਸਕਦਾ ਹਾਂ।

Psalm 139:6 (UKJV) Such knowledge is too wonderful for me; it is high, I cannot attain unto it.

4ਇਸ ਤੋਂ ਪਹਿਲਾਂ ਕਿ ਕੋਈ ਸ਼ਬਦ ਮੇਰੀ ਜੀਭ ਤੇ ਹੋਵੇ, ਹੇ ਯਾਹਵੇਹ, ਮੈਂ ਕੀ ਕਹਾਂਗਾ ਤੂੰ ਇਸਨੂੰ ਪੂਰੀ ਤਰ੍ਹਾਂ ਜਾਣਦਾ ਹੈ।

5ਤੂੰ ਮੈਨੂੰ ਹਰ ਪਾਸਿਓ ਘੇਰ ਰੱਖਿਆ ਹੈ, ਤੂੰ ਆਪਣਾ ਹੱਥ ਮੇਰੇ ਉੱਤੇ ਰੱਖਿਆ ਹੈ।

6ਇਹੋ ਜਿਹਾ ਗਿਆਨ ਮੇਰੇ ਲਈ ਬਹੁਤ ਹੀ ਅਦਭੁਤ ਹੈ, ਮੇਰੇ ਲਈ ਬਹੁਤ ਉੱਚਾ ਹੈ ਮੈਂ ਇਸਨੂੰ ਪ੍ਰਾਪਤ ਨਹੀਂ ਕਰ ਸਕਦਾ ਹਾਂ।

7ਮੈਂ ਤੁਹਾਡੀ ਆਤਮਾ ਤੋਂ ਕਿੱਧਰ ਜਾਵਾਂ? ਮੈਂ ਤੇਰੀ ਹਜ਼ੂਰੀ ਤੋਂ ਬਚ ਕੇ ਕਿੱਥੇ ਭੱਜ ਸਕਦਾ ਹਾਂ?

8ਜੇ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾ, ਤੂੰ ਉੱਥੇ ਹੈ; ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ, ਤੂੰ ਉੱਥੇ ਵੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.