3ਤੂੰ ਮੇਰੇ ਚੱਲਣੇ ਅਤੇ ਲੇਟਣੇ ਨੂੰ ਜਾਣਦਾ ਹੈ; ਅਤੇ ਤੂੰ ਮੇਰੇ ਸਾਰੇ ਰਾਹਾ ਨੂੰ ਜਾਣਦਾ ਹੈ।
4ਇਸ ਤੋਂ ਪਹਿਲਾਂ ਕਿ ਕੋਈ ਸ਼ਬਦ ਮੇਰੀ ਜੀਭ ਤੇ ਹੋਵੇ, ਹੇ ਯਾਹਵੇਹ, ਮੈਂ ਕੀ ਕਹਾਂਗਾ ਤੂੰ ਇਸਨੂੰ ਪੂਰੀ ਤਰ੍ਹਾਂ ਜਾਣਦਾ ਹੈ।
5ਤੂੰ ਮੈਨੂੰ ਹਰ ਪਾਸਿਓ ਘੇਰ ਰੱਖਿਆ ਹੈ, ਤੂੰ ਆਪਣਾ ਹੱਥ ਮੇਰੇ ਉੱਤੇ ਰੱਖਿਆ ਹੈ।
6ਇਹੋ ਜਿਹਾ ਗਿਆਨ ਮੇਰੇ ਲਈ ਬਹੁਤ ਹੀ ਅਦਭੁਤ ਹੈ, ਮੇਰੇ ਲਈ ਬਹੁਤ ਉੱਚਾ ਹੈ ਮੈਂ ਇਸਨੂੰ ਪ੍ਰਾਪਤ ਨਹੀਂ ਕਰ ਸਕਦਾ ਹਾਂ।
7ਮੈਂ ਤੁਹਾਡੀ ਆਤਮਾ ਤੋਂ ਕਿੱਧਰ ਜਾਵਾਂ? ਮੈਂ ਤੇਰੀ ਹਜ਼ੂਰੀ ਤੋਂ ਬਚ ਕੇ ਕਿੱਥੇ ਭੱਜ ਸਕਦਾ ਹਾਂ?