8ਸਵੇਰ ਮੇਰੇ ਲਈ ਤੇਰੇ ਅਟੱਲ ਪਿਆਰ ਦਾ ਬਚਨ ਲਿਆਵੇ, ਕਿਉਂ ਜੋ ਮੈਂ ਤੇਰੇ ਉੱਤੇ ਆਪਣਾ ਭਰੋਸਾ ਰੱਖਿਆ ਹੈ। ਮੈਨੂੰ ਉਹ ਰਾਹ ਵਿਖਾ ਜਿਸ ਤੇ ਮੈਂ ਚੱਲ ਸਕਾ, ਕਿਉਂ ਜੋ ਮੈਂ ਆਪਣੀ ਜਾਨ ਤੈਨੂੰ ਸੌਂਪਦਾ ਹਾਂ।
9ਹੇ ਯਾਹਵੇਹ, ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾ, ਕਿਉਂਕਿ ਮੈਂ ਆਪਣੇ ਆਪ ਨੂੰ ਤੇਰੇ ਵਿੱਚ ਛੁਪਾਇਆ ਹੋਇਆ ਹੈ।
10ਮੈਨੂੰ ਤੇਰੀ ਇੱਛਾ ਪੂਰੀ ਕਰਨੀ ਸਿਖਾ, ਕਿਉਂ ਜੋ ਤੂੰ ਮੇਰਾ ਪਰਮੇਸ਼ਵਰ ਹੈ। ਤੁਹਾਡੀ ਚੰਗੀ ਆਤਮਾ ਪੱਧਰੀ ਜ਼ਮੀਨ ਤੇ ਮੇਰੀ ਅਗਵਾਈ ਕਰੇ।
11ਹੇ ਯਾਹਵੇਹ, ਆਪਣੇ ਨਾਮ ਦੀ ਖ਼ਾਤਰ ਮੇਰੀ ਜਾਨ ਦੀ ਰੱਖਿਆ ਕਰ; ਆਪਣੇ ਧਰਮ ਨਾਲ ਮੇਰੀ ਜਾਨ ਨੂੰ ਦੁੱਖਾਂ ਵਿੱਚੋਂ ਕੱਢ।
12ਤੇਰੇ ਅਟੱਲ ਪਿਆਰ ਵਿੱਚ ਮੇਰੇ ਵੈਰੀਆਂ ਨੂੰ ਚੁੱਪ ਕਰਾ, ਮੇਰੇ ਸਾਰੇ ਦੁਸ਼ਮਣਾਂ ਨੂੰ ਨਸ਼ਟ ਕਰ, ਕਿਉਂ ਜੋ ਮੈਂ ਤੇਰਾ ਸੇਵਕ ਹਾਂ।