ਜ਼ਬੂਰਾਂ 35

ਉਹ ਹਵਾ ਨਾਲ ਉੱਡਦੀ ਤੂੜੀ ਵਾਂਗ ਹੋਣ, ਜਦੋਂ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ;

Psalm 35:5 (UKJV) Let them be as chaff before the wind: and let the angel of the LORD chase them.

3ਬਰਛੀ ਅਤੇ ਨੇਜ਼ਾ ਉਹਨਾਂ ਦੇ ਵਿਰੁੱਧ ਚੁੱਕ, ਜੋ ਮੇਰਾ ਪਿੱਛਾ ਕਰਦੇ ਹਨ। ਮੈਨੂੰ ਆਖ, “ਮੈਂ ਤੇਰੀ ਮੁਕਤੀ ਹਾਂ।”

4ਜਿਹੜੇ ਮੇਰੀ ਜਾਨ ਨੂੰ ਭਾਲਦੇ ਹਨ ਉਹ ਬੇਇੱਜ਼ਤ ਅਤੇ ਸ਼ਰਮਿੰਦਾ ਹੋਣ; ਜਿਹੜੇ ਮੇਰੀ ਬਰਬਾਦੀ ਦੀ ਸਾਜ਼ਿਸ਼ ਰਚਦੇ ਹਨ, ਉਹ ਨਿਰਾਸ਼ ਹੋ ਕੇ ਮੁੜਨ।

5ਉਹ ਹਵਾ ਨਾਲ ਉੱਡਦੀ ਤੂੜੀ ਵਾਂਗ ਹੋਣ, ਜਦੋਂ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ;

6ਉਹਨਾਂ ਦਾ ਰਸਤਾ ਹਨੇਰਾ ਅਤੇ ਤਿਲਕਣ ਵਾਲਾ ਹੋਵੇ, ਅਤੇ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ।

7ਕਿਉਂਕਿ ਉਹਨਾਂ ਨੇ ਬਿਨਾਂ ਕਾਰਨ ਮੇਰੇ ਲਈ ਆਪਣਾ ਜਾਲ ਵਿਛਾਇਆ ਅਤੇ ਬਿਨਾਂ ਕਾਰਨ ਮੇਰੇ ਲਈ ਟੋਆ ਪੁੱਟਿਆ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.