1ਹੇ ਯਾਹਵੇਹ, ਜਿਹੜੇ ਮੇਰੇ ਨਾਲ ਮੁਕੱਦਮਾ ਕਰਦੇ ਹਨ ਉਹਨਾਂ ਨਾਲ ਮੁਕੱਦਮਾ ਕਰ; ਉਹਨਾਂ ਨਾਲ ਲੜ ਜਿਹੜੇ ਮੇਰੇ ਵਿਰੁੱਧ ਲੜਦੇ ਹਨ।
2ਢਾਲ ਅਤੇ ਸ਼ਾਸਤਰਾਂ ਨਾਲ; ਉੱਠ ਅਤੇ ਮੇਰੀ ਸਹਾਇਤਾ ਲਈ ਆ।
3ਬਰਛੀ ਅਤੇ ਨੇਜ਼ਾ ਉਹਨਾਂ ਦੇ ਵਿਰੁੱਧ ਚੁੱਕ, ਜੋ ਮੇਰਾ ਪਿੱਛਾ ਕਰਦੇ ਹਨ। ਮੈਨੂੰ ਆਖ, “ਮੈਂ ਤੇਰੀ ਮੁਕਤੀ ਹਾਂ।”
4ਜਿਹੜੇ ਮੇਰੀ ਜਾਨ ਨੂੰ ਭਾਲਦੇ ਹਨ ਉਹ ਬੇਇੱਜ਼ਤ ਅਤੇ ਸ਼ਰਮਿੰਦਾ ਹੋਣ; ਜਿਹੜੇ ਮੇਰੀ ਬਰਬਾਦੀ ਦੀ ਸਾਜ਼ਿਸ਼ ਰਚਦੇ ਹਨ, ਉਹ ਨਿਰਾਸ਼ ਹੋ ਕੇ ਮੁੜਨ।
5ਉਹ ਹਵਾ ਨਾਲ ਉੱਡਦੀ ਤੂੜੀ ਵਾਂਗ ਹੋਣ, ਜਦੋਂ ਯਾਹਵੇਹ ਦਾ ਦੂਤ ਉਹਨਾਂ ਦਾ ਪਿੱਛਾ ਕਰੇ;