22ਫਿਰ ਵੀ ਤੇਰੇ ਕਾਰਨ ਅਸੀਂ ਹਰ ਦਿਨ ਮੌਤ ਦਾ ਸਾਹਮਣਾ ਕਰਦੇ ਹਾਂ; ਸਾਨੂੰ ਕਤਲ ਕੀਤੇ ਜਾਣ ਵਾਲੀਆਂ ਭੇਡਾਂ ਮੰਨਿਆ ਜਾਂਦਾ ਹੈ।
23ਹੇ ਯਾਹਵੇਹ ਜਾਗ! ਤੂੰ ਕਿਉਂ ਸੁੱਤਾ ਹੈ? ਉੱਠ ਜਾ! ਸਾਨੂੰ ਸਦਾ ਲਈ ਨਾ ਠੁਕਰਾ।
24ਤੂੰ ਆਪਣਾ ਮੂੰਹ ਕਿਉਂ ਛੁਪਾਉਂਦਾ ਹੈ ਅਤੇ ਸਾਡੇ ਦੁੱਖ ਅਤੇ ਜ਼ੁਲਮ ਨੂੰ ਕਿਉਂ ਭੁੱਲਦਾ ਹੈ?
25ਅਸੀਂ ਮਿੱਟੀ ਤੱਕ ਝੁੱਕ ਗਏ ਹਾਂ; ਸਾਡੇ ਸਰੀਰ ਜ਼ਮੀਨ ਨਾਲ ਚਿਪਕ ਜਾਂਦੇ ਹਨ।
26ਉੱਠ ਅਤੇ ਸਾਡੀ ਸਹਾਇਤਾ ਕਰ; ਤੇਰੇ ਅਟੁੱਟ ਪਿਆਰ ਦੇ ਕਾਰਨ ਸਾਨੂੰ ਬਚਾ।