ਜ਼ਬੂਰਾਂ 5

ਹੇ ਪਰਮੇਸ਼ਵਰ! ਉਹਨਾਂ ਨੂੰ ਦੋਸ਼ੀ ਕਰਾਰ ਦੇ, ਉਹ ਆਪਣੀਆਂ ਯੋਜਨਾਵਾਂ ਦੇ ਕਾਰਨ ਡਿੱਗ ਪੈਣ। ਉਹਨਾਂ ਦੇ ਬਹੁਤ ਸਾਰੇ ਅਪਰਾਧਾਂ ਦੇ ਕਾਰਨ ਉਹਨਾਂ ਨੂੰ ਆਪਣੇ ਸਨਮੁਖ ਕੱਢ ਦਿਓ, ਕਿਉਂਕਿ ਉਹਨਾਂ ਨੇ ਤੁਹਾਡੇ ਵਿਰੁੱਧ ਬਗਾਵਤ ਕੀਤੀ ਹੈ।

Psalm 5:10 (UKJV) Destroy you them, O God; let them fall by their own counsels; cast them out in the multitude of their transgressions; for they have rebelled against you.

8ਮੇਰੇ ਦੁਸ਼ਮਣਾਂ ਦੇ ਕਾਰਨ, ਹੇ ਯਾਹਵੇਹ, ਆਪਣੀ ਧਾਰਮਿਕਤਾ ਵਿੱਚ ਮੇਰੀ ਅਗਵਾਈ ਕਰ, ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ।

9ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਇੱਕ ਸ਼ਬਦ ਉੱਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ; ਉਹਨਾਂ ਦਾ ਦਿਲ ਦੁਰਭਾਵਨਾ ਨਾਲ ਭਰਿਆ ਹੋਇਆ ਹੈ। ਉਹਨਾਂ ਦਾ ਗਲਾ ਇੱਕ ਖੁੱਲੀ ਕਬਰ ਹੈ; ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।

10ਹੇ ਪਰਮੇਸ਼ਵਰ! ਉਹਨਾਂ ਨੂੰ ਦੋਸ਼ੀ ਕਰਾਰ ਦੇ, ਉਹ ਆਪਣੀਆਂ ਯੋਜਨਾਵਾਂ ਦੇ ਕਾਰਨ ਡਿੱਗ ਪੈਣ। ਉਹਨਾਂ ਦੇ ਬਹੁਤ ਸਾਰੇ ਅਪਰਾਧਾਂ ਦੇ ਕਾਰਨ ਉਹਨਾਂ ਨੂੰ ਆਪਣੇ ਸਨਮੁਖ ਕੱਢ ਦਿਓ, ਕਿਉਂਕਿ ਉਹਨਾਂ ਨੇ ਤੁਹਾਡੇ ਵਿਰੁੱਧ ਬਗਾਵਤ ਕੀਤੀ ਹੈ।

11ਪਰ ਉਹ ਸਾਰੇ ਜਿਹੜੇ ਤੁਹਾਡੇ ਵਿੱਚ ਪਨਾਹ ਲੈਂਦੇ ਹਨ ਖੁਸ਼ ਹੋਣ; ਉਹਨਾਂ ਨੂੰ ਸਦਾ ਖੁਸ਼ੀ ਲਈ ਗਾਉਣ ਦਿਓ। ਉਹਨਾਂ ਉੱਤੇ ਆਪਣੀ ਸੁਰੱਖਿਆ ਫੈਲਾਓ, ਤਾਂ ਜੋ ਤੁਹਾਡੇ ਨਾਮ ਨੂੰ ਪਿਆਰ ਕਰਨ ਵਾਲੇ ਤੁਹਾਡੇ ਵਿੱਚ ਆਨੰਦ ਕਰਨ।

12ਹੇ ਯਾਹਵੇਹ, ਯਕੀਨਨ, ਤੁਸੀਂ ਧਰਮੀ ਨੂੰ ਅਸੀਸ ਦਿੰਦੇ ਹੋ; ਤੁਸੀਂ ਉਹਨਾਂ ਨੂੰ ਆਪਣੀ ਕਿਰਪਾ ਨਾਲ ਢਾਲ ਵਾਂਗ ਘੇਰ ਲੈਂਦੇ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.