9ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਇੱਕ ਸ਼ਬਦ ਉੱਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ; ਉਹਨਾਂ ਦਾ ਦਿਲ ਦੁਰਭਾਵਨਾ ਨਾਲ ਭਰਿਆ ਹੋਇਆ ਹੈ। ਉਹਨਾਂ ਦਾ ਗਲਾ ਇੱਕ ਖੁੱਲੀ ਕਬਰ ਹੈ; ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।
10ਹੇ ਪਰਮੇਸ਼ਵਰ! ਉਹਨਾਂ ਨੂੰ ਦੋਸ਼ੀ ਕਰਾਰ ਦੇ, ਉਹ ਆਪਣੀਆਂ ਯੋਜਨਾਵਾਂ ਦੇ ਕਾਰਨ ਡਿੱਗ ਪੈਣ। ਉਹਨਾਂ ਦੇ ਬਹੁਤ ਸਾਰੇ ਅਪਰਾਧਾਂ ਦੇ ਕਾਰਨ ਉਹਨਾਂ ਨੂੰ ਆਪਣੇ ਸਨਮੁਖ ਕੱਢ ਦਿਓ, ਕਿਉਂਕਿ ਉਹਨਾਂ ਨੇ ਤੁਹਾਡੇ ਵਿਰੁੱਧ ਬਗਾਵਤ ਕੀਤੀ ਹੈ।
11ਪਰ ਉਹ ਸਾਰੇ ਜਿਹੜੇ ਤੁਹਾਡੇ ਵਿੱਚ ਪਨਾਹ ਲੈਂਦੇ ਹਨ ਖੁਸ਼ ਹੋਣ; ਉਹਨਾਂ ਨੂੰ ਸਦਾ ਖੁਸ਼ੀ ਲਈ ਗਾਉਣ ਦਿਓ। ਉਹਨਾਂ ਉੱਤੇ ਆਪਣੀ ਸੁਰੱਖਿਆ ਫੈਲਾਓ, ਤਾਂ ਜੋ ਤੁਹਾਡੇ ਨਾਮ ਨੂੰ ਪਿਆਰ ਕਰਨ ਵਾਲੇ ਤੁਹਾਡੇ ਵਿੱਚ ਆਨੰਦ ਕਰਨ।
12ਹੇ ਯਾਹਵੇਹ, ਯਕੀਨਨ, ਤੁਸੀਂ ਧਰਮੀ ਨੂੰ ਅਸੀਸ ਦਿੰਦੇ ਹੋ; ਤੁਸੀਂ ਉਹਨਾਂ ਨੂੰ ਆਪਣੀ ਕਿਰਪਾ ਨਾਲ ਢਾਲ ਵਾਂਗ ਘੇਰ ਲੈਂਦੇ ਹੋ।