ਜ਼ਬੂਰਾਂ 5

ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਇੱਕ ਸ਼ਬਦ ਉੱਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ; ਉਹਨਾਂ ਦਾ ਦਿਲ ਦੁਰਭਾਵਨਾ ਨਾਲ ਭਰਿਆ ਹੋਇਆ ਹੈ। ਉਹਨਾਂ ਦਾ ਗਲਾ ਇੱਕ ਖੁੱਲੀ ਕਬਰ ਹੈ; ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।

Psalm 5:9 (UKJV) For there is no faithfulness in their mouth; their inward part is very wickedness; their throat is an open tomb; they flatter with their tongue.

7ਪਰ ਮੈਂ, ਤੁਹਾਡੇ ਮਹਾਨ ਪਿਆਰ ਦੇ ਦੁਆਰਾ, ਤੁਹਾਡੇ ਘਰ ਵਿੱਚ ਆ ਸਕਦਾ ਹਾਂ; ਮੈਂ ਸਤਿਕਾਰ ਨਾਲ ਤੁਹਾਡੇ ਪਵਿੱਤਰ ਮੰਦਰ ਵਿੱਚ ਮੱਥਾ ਟੇਕਾਂਗਾ।

8ਮੇਰੇ ਦੁਸ਼ਮਣਾਂ ਦੇ ਕਾਰਨ, ਹੇ ਯਾਹਵੇਹ, ਆਪਣੀ ਧਾਰਮਿਕਤਾ ਵਿੱਚ ਮੇਰੀ ਅਗਵਾਈ ਕਰ, ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ।

9ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਇੱਕ ਸ਼ਬਦ ਉੱਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ; ਉਹਨਾਂ ਦਾ ਦਿਲ ਦੁਰਭਾਵਨਾ ਨਾਲ ਭਰਿਆ ਹੋਇਆ ਹੈ। ਉਹਨਾਂ ਦਾ ਗਲਾ ਇੱਕ ਖੁੱਲੀ ਕਬਰ ਹੈ; ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।

10ਹੇ ਪਰਮੇਸ਼ਵਰ! ਉਹਨਾਂ ਨੂੰ ਦੋਸ਼ੀ ਕਰਾਰ ਦੇ, ਉਹ ਆਪਣੀਆਂ ਯੋਜਨਾਵਾਂ ਦੇ ਕਾਰਨ ਡਿੱਗ ਪੈਣ। ਉਹਨਾਂ ਦੇ ਬਹੁਤ ਸਾਰੇ ਅਪਰਾਧਾਂ ਦੇ ਕਾਰਨ ਉਹਨਾਂ ਨੂੰ ਆਪਣੇ ਸਨਮੁਖ ਕੱਢ ਦਿਓ, ਕਿਉਂਕਿ ਉਹਨਾਂ ਨੇ ਤੁਹਾਡੇ ਵਿਰੁੱਧ ਬਗਾਵਤ ਕੀਤੀ ਹੈ।

11ਪਰ ਉਹ ਸਾਰੇ ਜਿਹੜੇ ਤੁਹਾਡੇ ਵਿੱਚ ਪਨਾਹ ਲੈਂਦੇ ਹਨ ਖੁਸ਼ ਹੋਣ; ਉਹਨਾਂ ਨੂੰ ਸਦਾ ਖੁਸ਼ੀ ਲਈ ਗਾਉਣ ਦਿਓ। ਉਹਨਾਂ ਉੱਤੇ ਆਪਣੀ ਸੁਰੱਖਿਆ ਫੈਲਾਓ, ਤਾਂ ਜੋ ਤੁਹਾਡੇ ਨਾਮ ਨੂੰ ਪਿਆਰ ਕਰਨ ਵਾਲੇ ਤੁਹਾਡੇ ਵਿੱਚ ਆਨੰਦ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.