5ਹੰਕਾਰੀ ਤੁਹਾਡੀ ਮੌਜੂਦਗੀ ਵਿੱਚ ਖੜ੍ਹੇ ਨਹੀਂ ਹੋ ਸਕਦੇ। ਤੁਸੀਂ ਉਹਨਾਂ ਸਾਰਿਆਂ ਨਾਲ ਨਫ਼ਰਤ ਕਰਦੇ ਹੋ ਜੋ ਗ਼ਲਤ ਕੰਮ ਕਰਦੇ ਹਨ।
6ਤੁਸੀਂ ਝੂਠ ਬੋਲਣ ਵਾਲਿਆਂ ਨੂੰ ਤਬਾਹ ਕਰ ਦਿੰਦੇ ਹੋ। ਹੇ ਯਾਹਵੇਹ, ਤੁਸੀਂ ਖੂਨੀ ਅਤੇ ਧੋਖੇਬਾਜ਼ ਤੋਂ ਨਫ਼ਰਤ ਕਰਦੇ ਹੋ।
7ਪਰ ਮੈਂ, ਤੁਹਾਡੇ ਮਹਾਨ ਪਿਆਰ ਦੇ ਦੁਆਰਾ, ਤੁਹਾਡੇ ਘਰ ਵਿੱਚ ਆ ਸਕਦਾ ਹਾਂ; ਮੈਂ ਸਤਿਕਾਰ ਨਾਲ ਤੁਹਾਡੇ ਪਵਿੱਤਰ ਮੰਦਰ ਵਿੱਚ ਮੱਥਾ ਟੇਕਾਂਗਾ।
8ਮੇਰੇ ਦੁਸ਼ਮਣਾਂ ਦੇ ਕਾਰਨ, ਹੇ ਯਾਹਵੇਹ, ਆਪਣੀ ਧਾਰਮਿਕਤਾ ਵਿੱਚ ਮੇਰੀ ਅਗਵਾਈ ਕਰ, ਮੇਰੇ ਅੱਗੇ ਆਪਣਾ ਰਾਹ ਸਿੱਧਾ ਕਰ।
9ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਇੱਕ ਸ਼ਬਦ ਉੱਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ; ਉਹਨਾਂ ਦਾ ਦਿਲ ਦੁਰਭਾਵਨਾ ਨਾਲ ਭਰਿਆ ਹੋਇਆ ਹੈ। ਉਹਨਾਂ ਦਾ ਗਲਾ ਇੱਕ ਖੁੱਲੀ ਕਬਰ ਹੈ; ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।