1ਹੇ ਯਾਹਵੇਹ, ਮੇਰੇ ਬਚਨਾਂ ਨੂੰ ਸੁਣ, ਮੇਰੇ ਵਿਰਲਾਪ ਉੱਤੇ ਵਿਚਾਰ ਕਰ।
2ਮੇਰੀ ਮਦਦ ਲਈ ਪੁਕਾਰ ਸੁਣ, ਮੇਰੇ ਰਾਜਾ ਅਤੇ ਮੇਰੇ ਪਰਮੇਸ਼ਵਰ, ਮੈਂ ਤੇਰੇ ਅੱਗੇ ਪ੍ਰਾਰਥਨਾ ਕਰਦਾ ਹਾਂ।
3ਹੇ ਯਾਹਵੇਹ ਸਵੇਰੇ ਤੁਸੀਂ ਮੇਰੀ ਆਵਾਜ਼ ਸੁਣਦੇ ਹੋ; ਸਵੇਰ ਨੂੰ ਮੈਂ ਤੁਹਾਡੇ ਅੱਗੇ ਆਪਣੀਆਂ ਬੇਨਤੀਆਂ ਰੱਖਾਂਗਾ ਅਤੇ ਉਡੀਕ ਕਰਾਂਗਾ।
4ਕਿਉਂਕਿ ਤੁਸੀਂ ਇੱਕ ਅਜਿਹੇ ਪਰਮੇਸ਼ਵਰ ਨਹੀਂ ਜੋ ਦੁਸ਼ਟਤਾ ਨਾਲ ਪ੍ਰਸੰਨ ਹੁੰਦੇ ਹੋ; ਬੁਰੇ ਲੋਕ ਤੇਰੇ ਨਾਲ ਨਹੀਂ ਰਹਿ ਸਕਦੇ।
5ਹੰਕਾਰੀ ਤੁਹਾਡੀ ਮੌਜੂਦਗੀ ਵਿੱਚ ਖੜ੍ਹੇ ਨਹੀਂ ਹੋ ਸਕਦੇ। ਤੁਸੀਂ ਉਹਨਾਂ ਸਾਰਿਆਂ ਨਾਲ ਨਫ਼ਰਤ ਕਰਦੇ ਹੋ ਜੋ ਗ਼ਲਤ ਕੰਮ ਕਰਦੇ ਹਨ।