10ਮੇਰਾ ਪਰਮੇਸ਼ਵਰ ਜਿਸ ਉੱਤੇ ਮੈਂ ਭਰੋਸਾ ਰੱਖ ਸਕਦਾ ਹਾਂ। ਪਰਮੇਸ਼ਵਰ ਮੇਰੇ ਅੱਗੇ-ਅੱਗੇ ਚੱਲੇਗਾ ਅਤੇ ਮੇਰੀ ਨਿੰਦਿਆ ਕਰਨ ਵਾਲਿਆਂ ਉੱਤੇ ਮੈਨੂੰ ਮਾਣ ਬਖ਼ਸ਼ੇਗਾ।
11ਯਾਹਵੇਹ ਸਾਡੀ ਢਾਲ, ਤੂੰ ਉਹਨਾਂ ਨੂੰ ਨਾ ਮਾਰ, ਨਹੀਂ ਤਾਂ ਮੇਰੇ ਲੋਕ ਭੁੱਲ ਜਾਣਗੇ। ਆਪਣੀ ਤਾਕਤ ਨਾਲ ਉਹਨਾਂ ਨੂੰ ਉਖਾੜ ਸੁੱਟਣਗੇ ਅਤੇ ਉਹਨਾਂ ਨੂੰ ਹੇਠਾਂ ਲਿਆਉਣਗੇ।
12ਉਹਨਾਂ ਦੇ ਮੂੰਹਾਂ ਦੇ ਪਾਪਾਂ ਦੇ ਕਾਰਨ, ਉਹਨਾਂ ਦੇ ਬੁੱਲ੍ਹਾਂ ਦੇ ਬਚਨਾਂ ਦੇ ਕਾਰਨ, ਓਹ ਆਪਣੇ ਹੀ ਹੰਕਾਰ ਵਿੱਚ ਫਸ ਜਾਣ। ਜਿਹੜੇ ਸਰਾਪ ਅਤੇ ਝੂਠ ਉਹ ਬੋਲਦੇ ਹਨ,
13ਤੂੰ ਆਪਣੇ ਕ੍ਰੋਧ ਵਿੱਚ ਉਹਨਾਂ ਦਾ ਨਾਸ ਕਰ, ਉਹਨਾਂ ਨੂੰ ਉਦੋਂ ਤੱਕ ਭਸਮ ਕਰ ਜਦੋਂ ਤੱਕ ਉਹ ਨਾ ਰਹਿਣ। ਤਦ ਇਹ ਧਰਤੀ ਦੇ ਸਿਰਿਆਂ ਤੱਕ ਜਾਣਿਆ ਜਾਵੇਗਾ ਕਿ ਪਰਮੇਸ਼ਵਰ ਯਾਕੋਬ ਉੱਤੇ, ਸਗੋਂ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ।
14ਉਹ ਸ਼ਾਮ ਨੂੰ ਮੁੜਦੇ ਹਨ, ਕੁੱਤਿਆਂ ਵਾਂਗ ਭੋਂਕਦੇ ਹਨ, ਅਤੇ ਸ਼ਹਿਰ ਵਿੱਚ ਘੁੰਮਦੇ ਹਨ।