ਜ਼ਬੂਰਾਂ 59

ਯਾਹਵੇਹ ਸਾਡੀ ਢਾਲ, ਤੂੰ ਉਹਨਾਂ ਨੂੰ ਨਾ ਮਾਰ, ਨਹੀਂ ਤਾਂ ਮੇਰੇ ਲੋਕ ਭੁੱਲ ਜਾਣਗੇ। ਆਪਣੀ ਤਾਕਤ ਨਾਲ ਉਹਨਾਂ ਨੂੰ ਉਖਾੜ ਸੁੱਟਣਗੇ ਅਤੇ ਉਹਨਾਂ ਨੂੰ ਹੇਠਾਂ ਲਿਆਉਣਗੇ।

Psalm 59:11 (UKJV) Slay them not, lest my people forget: scatter them by your power; and bring them down, O Lord our shield.

9ਤੂੰ ਮੇਰੀ ਤਾਕਤ ਹੈ, ਮੈਂ ਤੇਰੀ ਵੱਲ ਗੌਰ ਕਰਾਂਗਾ, ਹੇ ਪਰਮੇਸ਼ਵਰ, ਤੂੰ ਮੇਰਾ ਗੜ੍ਹ ਹੈ,

10ਮੇਰਾ ਪਰਮੇਸ਼ਵਰ ਜਿਸ ਉੱਤੇ ਮੈਂ ਭਰੋਸਾ ਰੱਖ ਸਕਦਾ ਹਾਂ। ਪਰਮੇਸ਼ਵਰ ਮੇਰੇ ਅੱਗੇ-ਅੱਗੇ ਚੱਲੇਗਾ ਅਤੇ ਮੇਰੀ ਨਿੰਦਿਆ ਕਰਨ ਵਾਲਿਆਂ ਉੱਤੇ ਮੈਨੂੰ ਮਾਣ ਬਖ਼ਸ਼ੇਗਾ।

11ਯਾਹਵੇਹ ਸਾਡੀ ਢਾਲ, ਤੂੰ ਉਹਨਾਂ ਨੂੰ ਨਾ ਮਾਰ, ਨਹੀਂ ਤਾਂ ਮੇਰੇ ਲੋਕ ਭੁੱਲ ਜਾਣਗੇ। ਆਪਣੀ ਤਾਕਤ ਨਾਲ ਉਹਨਾਂ ਨੂੰ ਉਖਾੜ ਸੁੱਟਣਗੇ ਅਤੇ ਉਹਨਾਂ ਨੂੰ ਹੇਠਾਂ ਲਿਆਉਣਗੇ।

12ਉਹਨਾਂ ਦੇ ਮੂੰਹਾਂ ਦੇ ਪਾਪਾਂ ਦੇ ਕਾਰਨ, ਉਹਨਾਂ ਦੇ ਬੁੱਲ੍ਹਾਂ ਦੇ ਬਚਨਾਂ ਦੇ ਕਾਰਨ, ਓਹ ਆਪਣੇ ਹੀ ਹੰਕਾਰ ਵਿੱਚ ਫਸ ਜਾਣ। ਜਿਹੜੇ ਸਰਾਪ ਅਤੇ ਝੂਠ ਉਹ ਬੋਲਦੇ ਹਨ,

13ਤੂੰ ਆਪਣੇ ਕ੍ਰੋਧ ਵਿੱਚ ਉਹਨਾਂ ਦਾ ਨਾਸ ਕਰ, ਉਹਨਾਂ ਨੂੰ ਉਦੋਂ ਤੱਕ ਭਸਮ ਕਰ ਜਦੋਂ ਤੱਕ ਉਹ ਨਾ ਰਹਿਣ। ਤਦ ਇਹ ਧਰਤੀ ਦੇ ਸਿਰਿਆਂ ਤੱਕ ਜਾਣਿਆ ਜਾਵੇਗਾ ਕਿ ਪਰਮੇਸ਼ਵਰ ਯਾਕੋਬ ਉੱਤੇ, ਸਗੋਂ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.