ਜ਼ਬੂਰਾਂ 59

ਤੂੰ ਆਪਣੇ ਕ੍ਰੋਧ ਵਿੱਚ ਉਹਨਾਂ ਦਾ ਨਾਸ ਕਰ, ਉਹਨਾਂ ਨੂੰ ਉਦੋਂ ਤੱਕ ਭਸਮ ਕਰ ਜਦੋਂ ਤੱਕ ਉਹ ਨਾ ਰਹਿਣ। ਤਦ ਇਹ ਧਰਤੀ ਦੇ ਸਿਰਿਆਂ ਤੱਕ ਜਾਣਿਆ ਜਾਵੇਗਾ ਕਿ ਪਰਮੇਸ਼ਵਰ ਯਾਕੋਬ ਉੱਤੇ, ਸਗੋਂ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ।

Psalm 59:13 (UKJV) Consume them in wrath, consume them, that they may not be: and let them know that God rules in Jacob unto the ends of the earth. Selah.

11ਯਾਹਵੇਹ ਸਾਡੀ ਢਾਲ, ਤੂੰ ਉਹਨਾਂ ਨੂੰ ਨਾ ਮਾਰ, ਨਹੀਂ ਤਾਂ ਮੇਰੇ ਲੋਕ ਭੁੱਲ ਜਾਣਗੇ। ਆਪਣੀ ਤਾਕਤ ਨਾਲ ਉਹਨਾਂ ਨੂੰ ਉਖਾੜ ਸੁੱਟਣਗੇ ਅਤੇ ਉਹਨਾਂ ਨੂੰ ਹੇਠਾਂ ਲਿਆਉਣਗੇ।

12ਉਹਨਾਂ ਦੇ ਮੂੰਹਾਂ ਦੇ ਪਾਪਾਂ ਦੇ ਕਾਰਨ, ਉਹਨਾਂ ਦੇ ਬੁੱਲ੍ਹਾਂ ਦੇ ਬਚਨਾਂ ਦੇ ਕਾਰਨ, ਓਹ ਆਪਣੇ ਹੀ ਹੰਕਾਰ ਵਿੱਚ ਫਸ ਜਾਣ। ਜਿਹੜੇ ਸਰਾਪ ਅਤੇ ਝੂਠ ਉਹ ਬੋਲਦੇ ਹਨ,

13ਤੂੰ ਆਪਣੇ ਕ੍ਰੋਧ ਵਿੱਚ ਉਹਨਾਂ ਦਾ ਨਾਸ ਕਰ, ਉਹਨਾਂ ਨੂੰ ਉਦੋਂ ਤੱਕ ਭਸਮ ਕਰ ਜਦੋਂ ਤੱਕ ਉਹ ਨਾ ਰਹਿਣ। ਤਦ ਇਹ ਧਰਤੀ ਦੇ ਸਿਰਿਆਂ ਤੱਕ ਜਾਣਿਆ ਜਾਵੇਗਾ ਕਿ ਪਰਮੇਸ਼ਵਰ ਯਾਕੋਬ ਉੱਤੇ, ਸਗੋਂ ਧਰਤੀ ਦੇ ਅੰਤ ਉੱਤੇ ਰਾਜ ਕਰਦਾ ਹੈ।

14ਉਹ ਸ਼ਾਮ ਨੂੰ ਮੁੜਦੇ ਹਨ, ਕੁੱਤਿਆਂ ਵਾਂਗ ਭੋਂਕਦੇ ਹਨ, ਅਤੇ ਸ਼ਹਿਰ ਵਿੱਚ ਘੁੰਮਦੇ ਹਨ।

15ਉਹ ਭੋਜਨ ਲਈ ਭਟਕਦੇ ਹਨ ਅਤੇ ਸੰਤੁਸ਼ਟ ਨਾ ਹੋਣ ਤੇ ਰੌਲਾ ਪਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.