ਜ਼ਬੂਰਾਂ 64

ਉਹ ਨਿਰਦੋਸ਼ ਮਨੁੱਖਾਂ ਉੱਤੇ ਘਾਤ ਲਾ ਕੇ ਨਿਸ਼ਾਨਾ ਮਾਰਦੇ ਹਨ। ਉਹ ਬਿਨਾਂ ਕਿਸੇ ਡਰ ਦੇ ਅਚਾਨਕ ਨਿਸ਼ਾਨਾ ਬਣਾਉਦੇ ਹਨ।

Psalm 64:4 (UKJV) That they may shoot in secret at the perfect: suddenly do they shoot at him, and fear not.

2ਮੈਨੂੰ ਦੁਸ਼ਟਾਂ ਦੀਆਂ ਸਾਜ਼ਿਸ਼ਾਂ ਤੋਂ, ਅਤੇ ਕੁਕਰਮੀਆਂ ਦੀਆ ਸਾਜ਼ਿਸ਼ਾਂ ਤੋਂ ਮੈਨੂੰ ਲੁਕਾ।

3ਉਹ ਆਪਣੀਆਂ ਜੀਭਾਂ ਨੂੰ ਤਲਵਾਰਾਂ ਵਾਂਗ ਤਿੱਖਾ ਕਰਦੇ ਹਨ ਅਤੇ ਆਪਣੇ ਕੌੜੇ ਬਚਨਾਂ ਨੂੰ ਤੀਰਾਂ ਵਾਂਗ ਨਿਸ਼ਾਨਾ ਬਣਾਉਦੇ ਹਨ।

4ਉਹ ਨਿਰਦੋਸ਼ ਮਨੁੱਖਾਂ ਉੱਤੇ ਘਾਤ ਲਾ ਕੇ ਨਿਸ਼ਾਨਾ ਮਾਰਦੇ ਹਨ। ਉਹ ਬਿਨਾਂ ਕਿਸੇ ਡਰ ਦੇ ਅਚਾਨਕ ਨਿਸ਼ਾਨਾ ਬਣਾਉਦੇ ਹਨ।

5ਉਹ ਇੱਕ-ਦੂਜੇ ਨੂੰ ਬੁਰੀਆਂ ਯੋਜਨਾਵਾਂ ਵਿੱਚ ਹੱਲਾਸ਼ੇਰੀ ਦਿੰਦੇ ਹਨ, ਉਹ ਆਪਣੇ ਫੰਦੇ ਨੂੰ ਲੁਕਾਉਣ ਦੀਆਂ ਗੱਲਾਂ ਕਰਦੇ ਹਨ; ਉਹ ਕਹਿੰਦੇ ਹਨ, “ਕੌਣ ਇਸ ਨੂੰ ਦੇਖੇਗਾ?”

6ਉਹ ਬੇਇਨਸਾਫ਼ੀ ਦੀ ਸਾਜ਼ਿਸ਼ ਰਚਦੇ ਹਨ ਅਤੇ ਕਹਿੰਦੇ ਹਨ, “ਅਸੀਂ ਇੱਕ ਸੰਪੂਰਨ ਯੋਜਨਾ ਬਣਾਈ ਹੈ!” ਯਕੀਨਨ ਮਨੁੱਖ ਦਾ ਮਨ ਅਤੇ ਚਿੱਤ ਚਲਾਕ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.