1ਹੇ ਮੇਰੇ ਪਰਮੇਸ਼ਵਰ, ਜਦੋਂ ਮੈ ਤੈਨੂੰ ਪੁਕਾਰਾਂ ਤੂੰ ਮੇਰੀ ਸੁਣ; ਦੁਸ਼ਮਣ ਦੇ ਖਤਰੇ ਤੋਂ ਮੇਰੀ ਜਾਨ ਦੀ ਸੁਰੱਖਿਆ ਕਰ।
2ਮੈਨੂੰ ਦੁਸ਼ਟਾਂ ਦੀਆਂ ਸਾਜ਼ਿਸ਼ਾਂ ਤੋਂ, ਅਤੇ ਕੁਕਰਮੀਆਂ ਦੀਆ ਸਾਜ਼ਿਸ਼ਾਂ ਤੋਂ ਮੈਨੂੰ ਲੁਕਾ।
3ਉਹ ਆਪਣੀਆਂ ਜੀਭਾਂ ਨੂੰ ਤਲਵਾਰਾਂ ਵਾਂਗ ਤਿੱਖਾ ਕਰਦੇ ਹਨ ਅਤੇ ਆਪਣੇ ਕੌੜੇ ਬਚਨਾਂ ਨੂੰ ਤੀਰਾਂ ਵਾਂਗ ਨਿਸ਼ਾਨਾ ਬਣਾਉਦੇ ਹਨ।
4ਉਹ ਨਿਰਦੋਸ਼ ਮਨੁੱਖਾਂ ਉੱਤੇ ਘਾਤ ਲਾ ਕੇ ਨਿਸ਼ਾਨਾ ਮਾਰਦੇ ਹਨ। ਉਹ ਬਿਨਾਂ ਕਿਸੇ ਡਰ ਦੇ ਅਚਾਨਕ ਨਿਸ਼ਾਨਾ ਬਣਾਉਦੇ ਹਨ।