ਜ਼ਬੂਰਾਂ 64

ਉਹ ਆਪਣੀਆਂ ਜੀਭਾਂ ਨੂੰ ਤਲਵਾਰਾਂ ਵਾਂਗ ਤਿੱਖਾ ਕਰਦੇ ਹਨ ਅਤੇ ਆਪਣੇ ਕੌੜੇ ਬਚਨਾਂ ਨੂੰ ਤੀਰਾਂ ਵਾਂਗ ਨਿਸ਼ਾਨਾ ਬਣਾਉਦੇ ਹਨ।

Psalm 64:3 (UKJV) Who sharpen their tongue like a sword, and bend their bows to shoot their arrows, even bitter words:

1ਹੇ ਮੇਰੇ ਪਰਮੇਸ਼ਵਰ, ਜਦੋਂ ਮੈ ਤੈਨੂੰ ਪੁਕਾਰਾਂ ਤੂੰ ਮੇਰੀ ਸੁਣ; ਦੁਸ਼ਮਣ ਦੇ ਖਤਰੇ ਤੋਂ ਮੇਰੀ ਜਾਨ ਦੀ ਸੁਰੱਖਿਆ ਕਰ।

2ਮੈਨੂੰ ਦੁਸ਼ਟਾਂ ਦੀਆਂ ਸਾਜ਼ਿਸ਼ਾਂ ਤੋਂ, ਅਤੇ ਕੁਕਰਮੀਆਂ ਦੀਆ ਸਾਜ਼ਿਸ਼ਾਂ ਤੋਂ ਮੈਨੂੰ ਲੁਕਾ।

3ਉਹ ਆਪਣੀਆਂ ਜੀਭਾਂ ਨੂੰ ਤਲਵਾਰਾਂ ਵਾਂਗ ਤਿੱਖਾ ਕਰਦੇ ਹਨ ਅਤੇ ਆਪਣੇ ਕੌੜੇ ਬਚਨਾਂ ਨੂੰ ਤੀਰਾਂ ਵਾਂਗ ਨਿਸ਼ਾਨਾ ਬਣਾਉਦੇ ਹਨ।

4ਉਹ ਨਿਰਦੋਸ਼ ਮਨੁੱਖਾਂ ਉੱਤੇ ਘਾਤ ਲਾ ਕੇ ਨਿਸ਼ਾਨਾ ਮਾਰਦੇ ਹਨ। ਉਹ ਬਿਨਾਂ ਕਿਸੇ ਡਰ ਦੇ ਅਚਾਨਕ ਨਿਸ਼ਾਨਾ ਬਣਾਉਦੇ ਹਨ।

5ਉਹ ਇੱਕ-ਦੂਜੇ ਨੂੰ ਬੁਰੀਆਂ ਯੋਜਨਾਵਾਂ ਵਿੱਚ ਹੱਲਾਸ਼ੇਰੀ ਦਿੰਦੇ ਹਨ, ਉਹ ਆਪਣੇ ਫੰਦੇ ਨੂੰ ਲੁਕਾਉਣ ਦੀਆਂ ਗੱਲਾਂ ਕਰਦੇ ਹਨ; ਉਹ ਕਹਿੰਦੇ ਹਨ, “ਕੌਣ ਇਸ ਨੂੰ ਦੇਖੇਗਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.